‘ਕਬੀਰ ਸਿੰਘ’ ਬਣ ਹੁਣ ਪਰਦੇ ‘ਤੇ ਧਮਾਲ ਮਚਾਉਣਗੇ ਸ਼ਾਹਿਦ ਕਪੂਰ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੇ ਕਿਆਰਾ ਆਡਵਾਨੀ ਜਲਦ ਹੀ ਫਿਲਮ ‘ਕਬੀਰ ਸਿੰਘ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਧਮਾਕੇਦਾਰ ਟੀਜ਼ਰ ਤਾਂ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੇ ਦਰਸ਼ਕਾਂ ਤੋਂ ਖੂਬ ਤਾਰੀਫਾਂ ਵੀ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਹੁਣ ਫੈਨਜ਼ ਨੂੰ ਫਿਲਮ ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਰਾਹੀਂ ਪਹਿਲੀ ਵਾਰ ਸ਼ਾਹਿਦ ਤੇ ਕਿਆਰਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ। ‘ਕਬੀਰ ਸਿੰਘ’ ‘ਚ ਸ਼ਾਹਿਦ ਕਪੂਰ ਇਕ ਨਸ਼ੇੜੀ ਤੇ ਆਸ਼ਿਕ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਫਿਲਮ ਤਮਿਲ ਬਲਾਕਬਸਟਰ ਫਿਲਮ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਹੈ। ਇਸ ‘ਚ ਵਿਜੇ ਦੇਵਰਕੋਂਡਾ ਨੇ ਖੂਬ ਤਾਰੀਫਾਂ ਹਾਸਲ ਕੀਤੀਆਂ ਸਨ।

ਦੱਸ ਦਈਏ ਕਿ ਖਬਰਾਂ ਹਨ ਕਿ ਫਿਲਮ ਦਾ ਟਰੇਲਰ ਐਕਸ਼ਨ ਨਾਲ ਭਰਿਆ ਹੋਵੇਗਾ। ਇਸ ‘ਚ ਸ਼ਾਹਿਦ ਦਾ ਅਜਿਹਾ ਰੂਪ ਦੇਖਣ ਨੂੰ ਮਿਲੇਗਾ, ਜੋ ਅੱਜ ਤੱਕ ਕਦੇ ਕਿਸੇ ਨੇ ਨਹੀਂ ਦੇਖਿਆ। ਖਬਰਾਂ ਤਾਂ ਇਹ ਵੀ ਹਨ ਕਿ ਫਿਲਮ ਦਾ ਟਰੇਲਰ 13 ਮਈ ਨੂੰ ਮੁੰਬਈ ‘ਚ ਗ੍ਰੈਂਡ ਈਵੈਂਟ ਕਰਕੇ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *