6 ਮਈ ਨੂੰ ਰਿਟਾਇਰਡ ਕਰ ਦਿੱਤਾ ਜਾਵੇਗਾ ਨੇਵੀ ਦਾ ਜੰਗੀ INS ਰਣਜੀਤ ਜਹਾਜ਼

ਨਵੀਂ ਦਿੱਲੀ- ਇੰਡੀਅਨ ਨੇਵੀ 6 ਮਈ ਨੂੰ ਆਪਣੇ ਮਿਜ਼ਾਇਲ  ਜੰਗੀ ਜਹਾਜ਼ ਆਈ. ਐੱਨ. ਐੱਸ. ਰਣਜੀਤ ਨੂੰ ਰਿਟਾਇਰਡ ਕਰ ਦੇਵੇਗੀ। ਇਸ ਜਹਾਜ਼ ਨੂੰ 15 ਸਤੰਬਰ 1983 ਨੂੰ ਨੇਵੀ ‘ਚ ਸ਼ਾਮਲ ਕੀਤਾ ਗਿਆ ਸੀ। ਇਸ ਜੰਗੀ ਜਹਾਜ਼ ਨੂੰ ਹੁਣ ਵਿਸ਼ਾਖਾਪਟਨਮ ਦੇ ਨੇਵਲ ਡਾਕਯਾਰਡ ‘ਚ ਸਮਾਰੋਹ ਦਾ ਆਯੋਜਨ ਕਰਕੇ ਰਿਟਾਇਰਡ ਕੀਤਾ ਜਾਵੇਗਾ। ਇਸ ਸਮਾਰੋਹ ‘ਚ ਉਹ ਅਧਿਕਾਰੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਅਜੀਤ ‘ਚ ਆਈ. ਐੱਨ. ਐੱਸ. ਰਣਜੀਤ ‘ਤੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਅਧਿਕਾਰੀ ਅਤੇ ਮਲਾਹ ਵੀ ਸ਼ਾਮਲ ਹੋਣਗੇ, ਜੋ ਕਮਿਸ਼ਨ ਕਰੂ ਦਾ ਹਿੱਸਾ ਹਨ।

ਯੂਕ੍ਰੇਨ ਦੇ ਨਿਕੋਲੈਵ ਸ਼ਹਿਰ ‘ਚ ਆਈ. ਐੱਨ. ਐੱਸ. ਰਣਜੀਤ ਦਾ ਨਿਰਮਾਣ 61 ਕਮਿਊਨਿਟੀ ਸ਼ਿਪਯਾਰਡ ‘ਚ ਯਾਰਡ 2203 ਦੇ ਰੂਪ ‘ਚ ਕੀਤੀ ਗਈ ਸੀ। ਇਸ ਜਹਾਜ਼ ਦੀ ਨੀਂਹ 29 ਜੂਨ 1977 ਨੂੰ ਰੱਖੀ ਗਈ ਸੀ ਅਤੇ ਇਹ ਜਹਾਜ਼ 16 ਜੂਨ 1979 ਨੂੰ ਲਾਂਚ ਕੀਤਾ ਗਿਆ ਸੀ। ਰਾਸ਼ਟਰ ਪ੍ਰਤੀ ਦਿੱਤੀ ਗਈ ਆਪਣੀ ਸ਼ਾਨਦਾਰ ਸੇਵਾ ‘ਚ ਇਸ ਜਹਾਜ਼ ਦੇ ਕਈ ਕਮਾਂਡਰ ਭਾਰਤੀ ਨੇਵੀ ਦੇ ਐਡਮਿਰਲ ਵੀ ਬਣੇ ਹਨ। ਇਸ ਜਹਾਜ਼ ਨੂੰ 27 ਕਮਿਸ਼ਨ ਨੇ ਸੰਚਾਲਿਤ ਕੀਤਾ ਹੈ। ਆਖਰੀ ਵਾਰ 6 ਜੂਨ 2017 ਨੂੰ ਇਸ ਦਾ ਕਮਿਸ਼ਨ ਦਿੱਤਾ ਗਿਆ ਸੀ। 6 ਮਈ ਨੂੰ  ਸੂਰਜ ਛਿਪਣ ਦੇ ਨਾਲ ਹੀ ਇਸ ਜਹਾਜ਼ ਨੂੰ ਵਿਦਾਈ ਦਿੱਤੀ ਜਾਵੇਗੀ।

Leave a Reply

Your email address will not be published. Required fields are marked *