ਪੀ.ਐਮ. ਮੋਦੀ ਵਿਰੁੱਧ ਲੜਨ ਵਾਲੇ 71 ਲੋਕਾਂ ਦਾ ਪਰਚਾ ਖਾਰਜ

ਨਵੀਂ ਦਿੱਲੀ— ਵਾਰਾਣਸੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਲਈ ਕੁੱਲ 102 ਲੋਕਾਂ ਨੇ ਨਾਮਜ਼ਦਗੀ ਕੀਤੀ ਸੀ। ਜਿਸ ‘ਚ ਨਾਮਜ਼ਦਗੀ ਦੇ ਆਖਰੀ ਦਿਨ 71 ਉਮੀਦਵਾਰਾਂ ਨੇ ਪਰਚਾ ਦਾਖਲ ਕਰ ਕੇ ਰਿਕਾਰਡ ਬਣਾਇਆ ਸੀ। ਇਸ ਕਾਰਨ ਆਖਰੀ ਦਿਨ ਰਾਤ 11.30 ਵਜੇ ਤੱਕ ਪਰਚਾ ਦਾਖਲ ਹੁੰਦਾ ਰਿਹਾ ਪਰ ਬਾਅਦ ‘ਚ ਜਦੋਂ ਪਰਚੇ ਦੀ ਸਕੂਟਨੀ ਹੋਈ ਤਾਂ ਉਸ ‘ਚ ਬੀ.ਐੱਸ.ਐੱਫ. ਦੇ ਬਰਖ਼ਾਸਤ ਸਿਪਾਹੀ ਤੇਜ ਬਹਾਦਰ ਸਮੇਤ 71 ਲੋਕਾਂ ਦਾ ਪਰਚਾ ਦਾਖਲ ਕਰ ਦਿੱਤਾ ਗਿਆ, ਜਦੋਂ ਕਿ 5 ਲੋਕਾਂ ਨੇ ਆਪਣਾ ਪਰਚਾ ਵਾਪਸ ਲੈ ਲਿਆ। ਇਸ ਤਰ੍ਹਾਂ ਪੀ.ਐੱਮ. ਮੋਦੀ ਨੂੰ ਲੈ ਕੇ ਕੁਲੱ 26 ਉਮੀਦਵਾਰ ਹੁਣ ਮੈਦਾਨ ‘ਚ ਹਨ। 27ਵਾਂ ਉਮੀਦਵਾਰ ਨੋਟਾ ਦੇ ਰੂਪ ‘ਚ ਹੋਵੇਗਾ। ਇਨ੍ਹਾਂ ਉਮੀਦਵਾਰਾਂ ‘ਚ ਪੀ.ਐੱਮ. ਮੋਦੀ ਨੂੰ ਕਾਂਗਰਸ ਦੇ ਅਜੇ ਰਾਏ ਅਤੇ ਗਠਜੋੜ ਨਾਲ ਸਪਾ ਦੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਸਿੱਧੇ ਤੌਰ ‘ਤੇ 2-2 ਹੱਥ ਕਰਨਾ ਹੋਵੇਗਾ, ਬਾਕੀ ਦੇ 23 ਉਮੀਦਵਾਰ ਆਪਣੀ ਹੀ ਪਛਾਣ ਲਈ ਲੜਦੇ ਨਜ਼ਰ ਆਉਣਗੇ।

ਸਾਈਕਲ ਤੇ ਪੰਜੇ ਤੋਂ ਇਲਾਵਾ ਹਰੀ ਮਿਰਚ-ਮਾਚਿਸ ਨਾਲ ਵੀ ਮੁਕਾਬਲਾ
ਨਰਿੰਦਰ ਮੋਦੀ (ਭਾਜਪਾ), ਅਜੇ ਰਾਏ (ਕਾਂਗਰਸ), ਸ਼ਾਲਿਨੀ ਯਾਦਵ (ਗਠਜੋੜ), ਅਨਿਲ ਕੁਮਾਰ ਚੌਰਸੀਆ (ਟਰੈਕਟਰ ਚਲਾਉਂਦਾ ਕਿਸਾਨ), ਅਮਰੇਸ਼ ਮਿਸ਼ਰਾ (ਲੂਡੋ), ਆਸ਼ੀਨ ਯੂ.ਐੱਸ. (ਫੁੱਟਬਾਲ), ਆਸ਼ੂਤੋਸ਼ ਕੁਮਾਰ ਪਾਂਡੇ (ਆਦਮੀ ਅਤੇ ਪਾਲ ਯੁਕਤ ਨੌਕਾ ਨਿਸ਼ਾਨ), ਉਮੇਸ਼ ਕੁਮਾਰ ਕਟਿਆਰ (ਹਰੀ ਮਿਰਚ ਨਿਸ਼ਾਨ), ਤ੍ਰਿਭੁਵਨ ਸ਼ਰਮਾ (ਫਲਾਂ ਨਾਲ ਭਰੀ ਟੋਕਰੀ), ਪ੍ਰੇਮ ਨਾਥ ਸ਼ਰਮਾ (ਆਟੋ ਰਿਕਸ਼ਾ), ਬ੍ਰਜੇਂਦਰ ਦੱਤ ਤ੍ਰਿਪਾਠੀ (ਬੱਲੇਬਾਜ਼), ਡਾ. ਰਾਕੇਸ਼ ਪ੍ਰਤਾਪ (ਟੋਪ), ਰਾਜੇਸ਼ ਭਾਰਤੀ ਸੂਰਿਆ (ਕੱਪ ਪਲੇਟ), ਸੁਨੀਲ ਕੁਮਾਰ (ਚੂੜੀਆਂ), ਹਰੀ ਭਾਈ ਪਟੇਲ (ਹੈਲੀਕਾਪਟਰ), ਹਿਨਾ ਸ਼ਾਹਿਦ (ਪੈਨ ਸਟੈਂਡ), ਅਤੀਕ ਅਹਿਮਦ (ਟਰੱਕ),  ਆਦਿ ਹਨ। ਪੀ.ਐੱਮ. ਮੋਦੀ ਨੂੰ ਸਾਈਕਲ ਅਤੇ ਪੰਜੇ ਤੋਂ ਇਲਾਵਾ ਹਰੀ ਮਿਰਚ, ਚਿਮਟਾ, ਮਾਚਿਸ, ਲੂਡੋ, ਫੁੱਟਬਾਲ, ਬੱਲੇਬਾਜ਼, ਆਟੋ ਰਿਕਸ਼ਾ, ਫਲਾਂ ਨਾਲ ਭਰੀ ਟੋਕਰੀ, ਕੱਪ ਪਲੇਟ ਵਰਗੀਆਂ ਚੀਜ਼ਾਂ ਨਾਲ ਵੀ ਲੜਨਾ ਪਵੇਗਾ। ਇਨ੍ਹਾਂ 26 ਉਮੀਦਵਾਰਾਂ ਲਈ ਹੁਣ 2 ਬੈਲੇਟ ਯੂਨਿਟ ਲੱਗੇਗੀ, ਜਿਸ ‘ਚ ਇਕ ਯੂਨਿਟ ‘ਚ 16 ਅਤੇ ਦੂਜੇ ‘ਚ 10 ਉਮੀਦਵਾਰਾਂ ਲਈ ਬਟਨ ਹੋਣਗੇ।

Leave a Reply

Your email address will not be published. Required fields are marked *