ਆਸਟ੍ਰੇਲੀਆ ‘ਚ ਭਾਰਤੀ ਕਾਰੋਬਾਰੀ ‘ਅਡਾਨੀ’ ਨੂੰ ਝਟਕਾ, ਪ੍ਰਾਜੈਕਟ ‘ਤੇ ਲੱਗੀ ਰੋਕ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੀ ਕੁਈਨਜ਼ਲੈਂਡ ਰਾਜ ਸਰਕਾਰ ਨੇ ਭਾਰਤੀ ਕਾਰੋਬਾਰੀ ਅਤੇ ਊਰਜਾ ਕੰਪਨੀ ਅਡਾਨੀ ਦੀ ਇਕ ਪ੍ਰਬੰਧਕੀ ਯੋਜਨਾ ਨੂੰ ਖਾਰਿਜ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਲੁਪਤ ਹੋ ਰਹੀ ਪੰਛੀਆਂ ਦੀ ਇਕ ਪ੍ਰਜਾਤੀ ਦੀ ਰੱਖਿਆ ਕੀਤੀ ਜਾ ਰਹੀ ਸੀ। ਸਰਕਾਰ ਵੱਲੋਂ ਕਿਹਾ ਗਿਆ ਕਿ ਕੰਪਨੀ ਦੇ ਪ੍ਰਸਤਾਵ ਪ੍ਰਸਤਾਵਿਤ ਬਿਲੀਅਨ ਡਾਲਰ ਦੇ ਖਣਨ ਪ੍ਰਾਜੈਕਟ ਲਈ ਪ੍ਰਵਾਨਗੀ ਸ਼ਰਤਾਂ ਪੂਰੀਆਂ ਨਹੀਂ ਕਰਦੇ।ਮੀਡੀਆ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਾਤਾਵਰਣ ਵਿਭਾਗ ਦੀ ਰਿਪੋਰਟ ਦੇ ਬਾਅਦ ਕੁਈਨਜ਼ਲੈਂਡ ਦੀ ਸਰਕਾਰ ਨੇ ਕਾਰਮਾਈਕਲ ਕੋਲਾ ਖਾਨ ਪ੍ਰਾਜੈਕਟ ‘ਤੇ ਰੋਕ ਲਗਾ ਦਿੱਤੀ।

ਵਾਤਾਵਰਣ ਦੀ ਰਿਪੋਰਟ ਮੁਤਾਬਕ ਇਸ ਪ੍ਰਾਜੈਕਟ ਨਾਲ ਕੁਈਨਜ਼ਲੈਂਡ ਵਿਚ ਇਕ ਕਾਲੀ ਗਰਦਨ ਵਾਲੇ ਲੁਪਤ ਹੋ ਰਹੇ ਪੰਛੀਆਂ ਨੂੰ ਸੰਕਟ ਪੈਦਾ ਹੋ ਸਕਦਾ ਹੈ। ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਅਡਾਨੀ ਦਾ ਇਹ ਪ੍ਰਾਜੈਕਟ ਅੱਧ ਵਿਚਾਲੇ ਲਟਕ ਸਕਦਾ ਹੈ। ਇਸ ਤੋਂ ਪਹਿਲਾਂ ਕਿ ਕੰਪਨੀ ਖਾਨ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰਦੀ ਉਸ ਦੇ ਸਾਹਮਣੇ ਦੂਜੀ ਰੁਕਾਵਟ ਗ੍ਰਾਊਂਡਵਾਟਰ ਨੇ ਖੜ੍ਹੀ ਕਰ ਦਿੱਤੀ ਹੈ। ਭੂਮੀਗਤ ਪਾਣੀ ‘ਤੇ ਪੈਣ ਵਾਲੇ ਪ੍ਰਭਾਵ ਦੀ ਸਮੀਖਿਆ ਖੁਦ ਰਾਜ ਸਰਕਾਰ ਕਰ ਰਹੀ ਹੈ। ਉੱਧਰ ਪ੍ਰਾਜੈਕਟ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕੁਈਨਜ਼ਲੈਂਡ ਦੇ ਵਾਤਾਵਰਣ ਅਧਿਕਾਰੀਆਂ ਨੇ ਵੀਰਵਾਰ ਨੂੰ ਅਡਾਨੀ ਗਰੁੱਪ ਦੇ ਅਫਸਰਾਂ ਨਾਲ ਮੁਲਾਕਾਤ ਕੀਤੀ।

ਇਸ ਬੈਠਕ ਵਿਚ ਵਾਤਾਵਰਣ ਅਫਸਰਾਂ ਨੇ ਕਿਹਾ ਕਿ ਮੌਜੂਦਾ ਰੂਪ ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਵਿਚਕਾਰ ਅਡਾਨੀ ਦੇ ਆਸਟ੍ਰੇਲੀਆਈ ਸੀ.ਈ.ਓ. ਲੁਕਾਸ ਡਾਵ ਨੇ ਕਿਹਾ ਕਿ ਅਸੀਂ ਹੁਣ ਆਪਣੀਆਂ ਨਵੀਆਂ ਅਪੀਲਾਂ ਦੇ ਨਾਲ ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰ ਰਹੇ ਹਾਂ। ਵਾਤਾਵਰਣ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਈਟ ‘ਤੇ ਕਾਲੇ ਗਲੇ ਵਾਲੇ ਪੰਛੀਆਂ ਦੀ ਕਾਫੀ ਗਿਣਤੀ ਹੈ ਜੋ ਲੁਪਤ ਹੋ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਕੰਪਨੀ ਨੂੰ ਆਪਣੀ ਪ੍ਰਬੰਧਨ ਯੋਜਨਾ ਦੀਆਂ ਨੀਤੀਆਂ ਦੀ ਦੁਬਾਰਾ ਸਮੀਖਿਆ ਕਰਨੀ ਹੋਵੇਗੀ। ਇਸ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਨਾ ਹੋਵੇਗਾ। ਇੱਥੇ ਦੱਸ ਦਈਏ ਕਿ ਕੁਈਨਜ਼ਲੈਂਡ ਰਾਜ ਵਿਚ ਵੱਡੇ ਪੱਧਰ ‘ਤੇ ਕੋਲਾ ਖਾਨ ਆਸਟ੍ਰੇਲੀਆ ਵਿਚ ਇਕ ਵਿਵਾਦਮਈ ਮੁੱਦਾ ਰਿਹਾ ਹੈ। ਪਰ ਅਡਾਨੀ ਪ੍ਰਾਜੈਕਟ ਨੂੰ ਹਾਲ ਹੀ ਵਿਚ ਵਿਕਾਸ ਲਈ ਆਸਟ੍ਰੇਲੀਆ ਫੈਡਰਲ ਸਰਕਾਰ ਤੋਂ ਮਨਜ਼ੂਰੀ ਮਿਲੀ ਸੀ।

Leave a Reply

Your email address will not be published. Required fields are marked *