ਸਿੱਧੂ ਦੀ ਗੈਰ ਹਾਜ਼ਰੀ ਨੇ ਵਿਗਾੜੀ ਕਪਿਲ ਦੇ ਸ਼ੋਅ ਦੀ ਖੇਡ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਟੀ. ਆਰ. ਪੀ. ਦੇ ਮਾਮਲੇ ‘ਚ ਦਿਨੋਂ-ਦਿਨ ਹੇਠਾ ਡਿੱਗਦਾ ਜਾ ਰਿਹਾ ਹੈ। ਹਫਤੇ ‘ਚ ਹੀ ਸ਼ੋਅ ਟੀ. ਆਰ. ਪੀ. ਦੀ ਰੇਸ ‘ਚੋਂ ਚੌਥੇ ਤੋਂ 8ਵੇਂ ਨੰਬਰ ‘ਤੇ ਆ ਗਿਆ ਹੈ। ਅਜਿਹੇ ‘ਚ ਹੁਣ ਨਵਜੋਤ ਸਿੰਘ ਸਿੱਧੂ ਦੀ ਥਾਂ ਆਈ ਅਰਚਨਾ ਪੂਰਨ ਸਿੰਘ ਨੇ ਗੱਲਾਂ-ਗੱਲਾਂ ‘ਚ ਵੱਡੀ ਗੱਲ ਆਖ ਦਿੱਤੀ ਹੈ। ਅਰਚਨਾ ਪੂਰਨ ਸਿੰਘ ਨੇ ਇਸ਼ਾਰਿਆਂ ‘ਚ ਕਿਹਾ ਕਿ ”ਸਿੱਧੂ ਦੀ ਤੁਲਨਾ ‘ਚ ਉਸ ਨੂੰ ਸ਼ੋਅ ਦੀ ਫੀਸ ਬੇਹੱਦ ਘੱਟ ਮਿਲਦੀ ਹੈ।”
ਦੱਸ ਦਈਏ ਕਿ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਤੇ ਜਾਨ ਅਬ੍ਰਾਹਮ ਤੇ ਮੌਨੀ ਰਾਏ ਆਪਣੀ ਫਿਲਮ ‘ਰੋਮੀਓ ਅਕਬਰ ਵਾਲਟਰ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਸ ਦੌਰਾਨ ਮੌਨੀ ਨੂੰ ਪੁੱਛਿਆ ਗਿਆ ਕਿ ਜੇਕਰ ਉਸ ਨੂੰ ਸੁਪਰਪਾਵਰ ਮਿਲੇ ਤਾਂ ਉਹ ਕੀ ਬਣਨਾ ਚਾਹੁੰਦੀ ਹੈ? ਮੌਨੀ ਨੇ ਜਵਾਬ ‘ਚ ਹਾਲੀਵੁੱਡ ਐਕਟਰ ਦਾ ਨਾਂ ਲਿਆ।

Leave a Reply

Your email address will not be published. Required fields are marked *