ਲਗਾਤਾਰ ਚੌਥੀ ਜਿੱਤ ਦੇ ਬਾਵਜੂਦ ਚੇਨਈ ਦੀ ਪਿਚ ਤੋਂ ਨਾਖੁਸ਼ ਹਨ ਧੋਨੀ

ਚੇਨਈ — ਚੇਨਈ ਸੁਪਰ ਕਿੰਗਜ਼ ਨੇ ਆਪਣੇ ਹੋਮ ਗਰਾਊਂਡ ‘ਤੇ ਸਾਰੇ ਮੈਚ ਜਿੱਤੇ ਹਨ ਬਾਵਜੂਦ ਇਸ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੱਥੇ ਦੀ ਪਿਚ ਤੋਂ ਖੁਸ਼ ਨਹੀਂ ਹਨ। ਮੰਗਲਵਾਰ ਨੂੰ CSK ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਕੁਝ ਛੇ ਮੈਚ ‘ਚ ਟੀਮ ਪੰਜ ਮੈਚ ਜਿੱਤ ਚੁੱਕੀ ਹੈ ਅਤੇ ਆਪਣੇ ਹੋਮ ਗਰਾਊਂਡ ‘ਤੇ ਚੌਥਾ ਮੈਚ ਜਿੱਤਿਆ ਹੈ। ਕੋਲਕਾਤਾ ਨੇ 9 ਵਿਕਟਾਂ ਖੁੰਝ ਕੇ 108 ਦੌੜਾਂ ਬਣਾਏ ਸਨ ਤੇ ਚੇਨਈ ਸੁਪਰ ਕਿੰਗਸ ਨੇ 17.2 ਓਵਰ ‘ਚ ਹੀ ਟੀਚਾ ਹਾਸਲ ਕਰ ਲਿਆ।

ਧੋਨੀ ਨੇ ਕਿਹਾ,  ਮੈਨੂੰ ਨਹੀਂ ਲਗਦਾ ਕਿ ਇਸ ਪਿਚ ‘ਤੇ ਸਾਨੂੰ ਹੋਰ ਖੇਡਣਾ ਚਾਹੀਦਾ ਹੈ। ਇਸ ਪਿਚ ‘ਤੇ ਵੱਡਾ ਸਕੋਰ ਖੜਾ ਕਰਨਾ ਸੰਭਵ ਨਹੀਂ ਹੁੰਦਾ ਹੈ। ਬਰਾਵੋ ਦੇ ਜ਼ਖਮੀ ਹੋਣ ਤੋਂ ਬਾਅਦ ਸਾਨੂੰ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪਿਚ ਨੂੰ ਲੈ ਕੇ ਨਿਰਾਸ਼ਾ ਦੇ ਬਾਵਜੂਦ ਅਸੀਂ ਜਿੱਤ ਹਾਸਲ ਕੀਤੀ। ਧੋਨੀ ਨੇ ਇਸ ਦੇ ਨਾਲ ਹੀ ਖ਼ੁਰਾਂਟ ਸਪਿਨਰ ਹਰਭਜਨ ਸਿੰਘ ‘ਤੇ ਇਮਰਾਨ ਤਾਹਿਰ ਦੀ ਵੀ ਤਰੀਫ ਕੀਤੀ। ਉਨ੍ਹਾਂ ਨੇ ਕਿਹਾ, ‘ਭੱਜੀ ਜਿਸ ਮੈਚ ‘ਚ ਵੀ ਖੇਡੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੈਂ ਤਾਹਿਰ ਨੂੰ ਅਜਮਾਇਆ ਤੇ ਉਨ੍ਹਾਂ ਨੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਤੋਂ ਨਿਭਾਈ। ਉਸ ਨੂੰ ਮੇਰੇ ‘ਤੇ ਭਰੋਸਾ ਹੈ। ਉਹ ਬਹੁਤ ਚੰਗੀ ਫਲਿਪਰ ਕਰਦਾ ਹੈ। ਉਹ (ਤਾਹਿਰ) ਅਜਿਹਾ ਗੇਂਦਬਾਜ਼ ਹੈ ਜੇਕਰ ਉਸ ਨੂੰ ਤੁਸੀਂ ਕਹੋ ਕਿ ਇਸ ਤੇਜੀ ਨਾਲ ਗੇਂਦ ਕਰਨੀ ਹੈ ਤਾਂ ਉਹ ਹਰ ਵਾਰ ਅਜਿਹਾ ਕਰੇਗਾ।

Leave a Reply

Your email address will not be published. Required fields are marked *