ਰਣਵੀਰ ਦੀ ਵੀਡੀਓ ‘ਤੇ ਦੀਪਿਕਾ ਪਾਦੂਕੋਣ ਦਾ ਖਾਸ ਕੁਮੈਂਟ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ’83’ ਦੀਆਂ ਤਿਆਰੀਆਂ ‘ਚ ਰੁੱਝੇ ਹਨ। ਦੂਜੇ ਪਾਸੇ ਦੀਪਿਕਾ ਪਾਦੂਕੋਣ ਵੀ ਆਪਣੀ ਆਉਣ ਵਾਲੀ ਫਿਲਮ ‘ਛਪਾਕ’ ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ ‘ਚ ਦੋਵੇਂ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੀ ਤਸਵੀਰਾਂ ਅਤੇ ਵੀਡੀਓਜ਼ ‘ਤੇ ਕੁਮੈਂਟ ਕਰਨਾ ਨਹੀਂ ਭੁੱਲਦੇ।

ਅਜਿਹਾ ਕੋਈ ਮੌਕਾ ਨਹੀਂ ਜਦੋਂ ਦੋਵੇਂ ਇਕ-ਦੂਜੇ ਨੂੰ ਸਪੈਸ਼ਲ ਫੀਲ ਨਾ ਕਰਵਾਉਂਦੇ ਹੋਣ। ਹਾਲ ਹੀ ‘ਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਹ ਕਪਿਲ ਦੇਵ ਤੋਂ ਕ੍ਰਿਕਟ ਦੇ ਗੁਣ ਸਿੱਖਦੇ ਨਜ਼ਰ ਆ ਰਹੇ ਹਨ।

ਦੀਪਿਕਾ ਨੇ ਇਸ ਵੀਡੀਓ ‘ਤੇ ਖਾਸ ਕੁਮੈਂਟ ਕੀਤਾ ਹੈ। ਦੀਪਿਕਾ ਨੇ ਲਿਖਿਆ ਹੈ, ”ਤੁਸੀਂ ਜਿੰਨਾ ਸਿੱਖ ਸਕਦੇ ਹੋ, ਸਿੱਖ ਲਓ ਕਿਉਂਕਿ ਇਹ ਦਿਨ ਮੁੜਕੇ ਨਹੀਂ ਆਉਣਗੇ। ਮੈਨੂੰ ਤੁਹਾਡੇ ‘ਤੇ ਫਕਰ (ਮਾਣ) ਹੈ।”

ਦੱਸ ਦਈਏ ਕਿ ਰਣਵੀਰ ਸਿੰਘ ਦੀ ਫਿਲਮ 1983 ਦੇ ਵਰਲਡ ਕੱਪ ‘ਤੇ ਆਧਾਰਿਤ ਹੈ। ਇਸ ਫਿਲਮ ’83’ ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਹੀ ਨਿਭਾਅ ਰਹੇ ਹਨ। ਇਸ ਸਮੇਂ ਫਿਲਮ ਦੀ ਪੂਰੀ ਟੀਮ ਧਰਮਸ਼ਾਲਾ ‘ਚ ਸੀ।

ਜਲਦ ਹੀ ਸਾਰੀ ਟੀਮ ਲੰਡਨ ਲਈ ਰਵਾਨਾ ਹੋਵੇਗੀ ਕਿਉਂਕਿ ਫਿਲਮ ਦੇ ਡਾਇਰੈਕਟਰ ਕਬੀਰ ਖਾਨ ਇਸ ਦਾ ਇਕ ਹਿੱਸਾ ਲੰਡਨ ‘ਚ ਸ਼ੂਟ ਕਰਨਾ ਚਾਹੁੰਦੇ ਹਨ। ਰਣਵੀਰ ਸਿੰਘ ਦੀ ਫਿਲਮ ’83’ ਅਗਲੇ ਸਾਲ 2020 ‘ਚ ਰਿਲੀਜ਼ ਹੋਵੇਗੀ।

 

 

Leave a Reply

Your email address will not be published. Required fields are marked *