ਮੋਦੀ ਜੀ ਕੁਝ ਵੀ ਕਰ ਲਵੋ, ਰਾਫੇਲ ਦਾ ਸੱਚ ਸਾਹਮਣੇ ਆ ਕੇ ਹੀ ਰਹੇਗਾ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ— ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ਦੇ ਮੁੜ ਤੋਂ ਸੁਣਵਾਈ ਲਈ ਤਿਆਰ ਹੋਣ ਤੋਂ ਬਾਅਦ ਕਾਂਗਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਸੱਚ ਸਾਹਮਣੇ ਆ ਕੇ ਰਹੇਗਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,”ਮੋਦੀ ਜੀ ਜਿੰਨਾ ਮਰਜ਼ੀ ਦੌੜ ਸਕਦੇ ਹਨ ਅਤੇ ਝੂਠ ਬੋਲ ਸਕਦੇ ਹਨ ਪਰ ਅੱਜ ਨਹੀਂ ਤਾਂ ਕੱਲ ਸੱਚ ਸਾਹਮਣੇ ਆ ਜਾਵੇਗਾ।”ਉਨ੍ਹਾਂ ਨੇ ਦਾਅਵਾ ਕੀਤਾ,”ਰਾਫੇਲ ਘਪਲੇ ਦੀਆਂ ਪਰਤਾਂ ਇਕ-ਇਕ ਕਰ ਕੇ ਖੁੱਲ੍ਹ ਰਹੀਆਂ ਹਨ। ਹੁਣ ਕੋਈ ਗੁਪਤ ਕਾਨੂੰਨ ਨਹੀਂ ਹੈ, ਜਿਸ ਦੇ ਪਿੱਛੇ ਤੁਸੀਂ ਲੁੱਕ ਸਕੋ।” ਸੂਰਜੇਵਾਲਾ ਨੇ ਕਿਹਾ,”ਸੁਪਰੀਮ ਕੋਰਟ ਨੇ ਕਾਨੂੰਨੀ ਸਿਧਾਂਤ ਨੂੰ ਬਰਕਰਾਰ ਰੱਖਿਆ ਹੈ। ਪਰੇਸ਼ਾਨ ਮੋਦੀ ਜੀ ਨੇ ਰਾਫੇਲ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਆਜ਼ਾਦ ਪੱਤਰਕਾਰਾਂ ਵਿਰੁੱਧ ਸਰਕਾਰੀ ਗੁਪਤ ਕਾਨੂੰਨ ਲਗਾਉਣ ਦੀ ਧਮਕੀ ਦਿੱਤੀ। ਚਿੰਤਾ ਨਾ ਕਰੋ ਮੋਦੀ ਜੀ, ਹੁਣ ਜਾਂਚ ਹੋਣ ਜਾ ਰਹੀ ਹੈ ਭਾਵੇਂ ਤੁਸੀਂ ਚਾਹੋ ਜਾਂ ਨਹੀਂ ਚਾਹੋ।”

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰ

Leave a Reply

Your email address will not be published. Required fields are marked *