ਮੈਲਬੌਰਨ : ਡਰੱਗਜ਼ ਤਸਕਰੀ ਦੇ ਦੋਸ਼ੀ ਫਲਾਈਟ ਅਟੈਂਡੈਂਟ ਨੇ ਮੰਨਿਆ ਕਸੂਰ

ਸਿਡਨੀ— ਮਲੇਸ਼ੀਆ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ‘ਤੇ ਦੋਸ਼ ਲੱਗੇ ਹਨ ਕਿ ਉਸ ਨੇ ਮੈਲਬੌਰਨ ‘ਚ ਕੈਬਿਨ ਕਰੂ ਵਜੋਂ ਨੌਕਰੀ ਦੌਰਾਨ ਹੈਰੋਇਨ ਦੀ ਤਸਕਰੀ ਕੀਤੀ ਸੀ। ਫਰੀਕ ਅਕਬਾਲ ਓਮਾਰ ਨਾਂ ਦੇ 34 ਸਾਲਾ ਕਰੂ ਮੈਂਬਰ ਨੇ ਦੱਸਿਆ ਕਿ ਉਹ ਆਪਣੀ ਗਲਤੀ ‘ਤੇ ਮੁਆਫੀ ਮੰਗਦਾ ਹੈ। ਉਸ ਨੇ ਮੰਗਲਵਾਰ ਨੂੰ ਵਿਕਟੋਰੀਆ ਕਾਊਂਟੀ ਕੋਰਟ ‘ਚ ਆਪਣਾ ਕਸੂਰ ਕਬੂਲਿਆ। ਜ਼ਿਕਰਯੋਗ ਹੈ ਕਿ ਮਈ, 2018 ‘ਚ ਕੁਆਲਾਲੰਪੁਰ ਜਾ ਰਹੀ ਫਲਾਈਟ ਰਾਹੀਂ ਉਸ ਨੇ ਨਸ਼ੀਲੇ ਪਦਾਰਥਾਂ ਦੇ 10 ਬਲਾਕਾਂ ਦੀ ਤਸਕਰੀ ਕੀਤੀ ਸੀ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੈਲਬੌਰਨ ਏਅਰਪੋਰਟ ‘ਚ ਰਿਕਾਰਡ ਹੋਈ ਵੀਡੀਓ ‘ਚ ਦੇਖਿਆ ਕਿ ਉਹ ਆਪਣੀ ਵਰਦੀ ਹੇਠ ਨਸ਼ੀਲੇ ਪਦਾਰਥ ਲੈ ਕੇ ਘੁੰਮ ਰਿਹਾ ਸੀ। ਆਸਟ੍ਰੇਲੀਅਨ ਬਾਰਡਰ ਫੋਰਸ ਵਲੋਂ ਉਸ ਨੂੰ ਫੜਿਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਉਸ ‘ਤੇ ਸ਼ੱਕ ਪੈ ਗਿਆ ਸੀ। ਫੜੇ ਜਾਣ ਤੋਂ ਪਹਿਲਾਂ ਵੀ ਉਸ ਦੇ ਸਾਥੀ ਕਰਮਚਾਰੀਆਂ ਨੇ ਉਸ ‘ਤੇ 500 ਡਾਲਰਾਂ ਦੇ ਨਸ਼ੀਲੇ ਪਦਾਰਥ ਵੇਚਣ ਦਾ ਦੋਸ਼ ਲਗਾਇਆ ਸੀ। ਫਿਲਹਾਲ ਉਸ ਦਾ ਕੇਸ ਚੱਲ ਰਿਹਾ ਹੈ ਅਤੇ ਛੇਤੀ ਹੀ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਉਸ ਨੇ ਆਪਣੇ ਕੀਤੇ ਹੋਏ ਗੁਨਾਹ ਦੀ ਮੁਆਫੀ ਮੰਗੀ ਹੈ ਪਰ ਅਜੇ ਪੁਲਸ ਹੋਰ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *