ਭਾਰਤ ਨੇ ਜੂਨੀਅਰ ਡੇਵਿਸ ਕੱਪ ਵਿਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ

ਬੈਂਕਾਕ : ਭਾਰਤੀ ਜੂਨੀਅਰ ਡੇਵਿਸ ਕੱਪ ਟੀਮ ਨੇ ਅਜੇ ਮਲਿਕ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਏਸ਼ੀਆਈ ਓਸਿਆਨਾ ਫਾਈਨਲ ਕੁਆਲੀਫਾਈਂਗ ਮੈਚ ਵਿਚ ਮੰਗਲਵਾਰ ਨੂੰ ਇੱਥੇ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਅਜੇ ਨੇ ਪਹਿਲੇ ਸਿੰਗਲਜ਼ ਮੈਚ ਵਿਚ ਮੋਹ ਗੁਣਵਾਨ ਤਿਰਸਮੁਵਾਨਤਾਰਾ ਨੂੰ 6-4, 6-2 ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸ਼ੁਸ਼ਾਂਤ ਡਬਾਸ ਨੇ ਦੂਜੇ ਸਿੰਗਲਜ਼ ਵਿਚ ਨੁਵਾਲਦੀ ਜਾਤੀ ਅਗਾਰਤਾ ਨੂੰ ਹਰਾ ਕੇ ਭਾਰਤ ਨੂੰ ਅਜੇਤੂ ਬੜ੍ਹਤ ਦਿਵਾਈ। ਇਸ ਤੋਂ ਬਾਅਦ ਡਬਲਜ਼ ਰਸਮੀ ਰਹਿ ਗਿਆ ਸੀ ਜਿਸ ਵਿਚ ਅਜੇ ਅਤੇ ਦਿਵੇਸ਼ ਗਹਿਲੌਤ ਨੇ ਜਕਾਰਤਾ ਅਤੇ ਲੱਕੀ ਚੰਦਰਾ ਕੁਰਨਿਵਾਨ ਨੂੰ 6-7, 6-2, 10-4 ਨਾਲ ਹਰਾਇਆ। ਭਾਰਤ ਹੁਣ ਆਸਟਰੇਲੀਆ ਨਾਲ ਭਿੜੇਗਾ ਜੋ ਗਰੁਪ ਵਿਚ ਚੋਟੀ ‘ਤੇ ਰਹਿਣ ਦਾ ਦਾਅਵੇਦਾਰ ਹੈ।

Leave a Reply

Your email address will not be published. Required fields are marked *