ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਲਿਆਂਵਾਲਾ ਬਾਗ ਕਤਲਕਾਂਡ ‘ਤੇ ਜਤਾਇਆ ਦੁੱਖ

ਲੰਡਨ— ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ 100 ਸਾਲ ਪਹਿਲਾਂ ਵਾਪਰੇ ਜਲਿਆਂਵਾਲਾ ਬਾਗ ਕਤਲਕਾਂਡ ‘ਤੇ ਦੁੱਖ ਜਤਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਘਟਨਾ ਨੂੰ ਸਭ ਤੋਂ ਸ਼ਰਮਨਾਕ ਘਟਨਾ ਦੱਸਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਕਤਲਕਾਂਡ ਦੀ ਬਰਸੀ ਮੌਕੇ ਰਸਮੀ ਮੁਆਫੀ ਦੀ ਮੰਗ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਨੇ ਨਵਾ ਬਹਾਨਾ ਬਣਾਇਆ ਸੀ।

ਮੰਗਲਵਾਰ ਨੂੰ ਬ੍ਰਿਟਿਸ਼ ਸਰਕਾਰ ਨੇ ਇਸ ‘ਤੇ ਵਿਚਾਰ ਕਰਨ ਲਈ ‘ਵਿੱਤੀ ਮੁਸ਼ਕਲਾਂ’ ਦੇ ਤੱਥ ਨੂੰ ਧਿਆਨ ‘ਚ ਰੱਖਣ ਨੂੰ ਕਿਹਾ। ਜਲਿਆਂਵਾਲਾ ਬਾਗ ਕਤਲਕਾਂਡ ਦੀ ਬਰਸੀ ਇਸੇ ਹਫਤੇ 13 ਅਪ੍ਰੈਲ ਨੂੰ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਮਾਰਕ ਫੀਲਡ ਨੇ ਜਲਿਆਂਵਾਲਾ ਬਾਗ ਕਤਲਕਾਂਡ ‘ਤੇ ਹਾਊਸ ਆਫ ਕਾਮਨਸ ਦੇ ਵੈਸਟਮਿੰਸਟਰ ਹਾਲ ‘ਚ ਆਯੋਜਿਤ ਬਹਿਸ ‘ਚ ਹਿੱਸਾ ਲੈਂਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਗੱਲਾਂ ਦੀ ਇਕ ਮਿਆਦ ਰੇਖਾ ਖਿੱਚਣੀ ਹੋਵੇਗੀ ਜੋ ਇਤਿਹਾਸ ਦਾ ਸ਼ਰਮਨਾਕ ਹਿੱਸਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ‘ਚ ਆਖਿਰ ਬ੍ਰਿਟਿਸ਼ ਸਰਕਾਰ ਨੇ ਕਿਹਾ ਸੀ ਕਿ ਉਹ ਇਸ ਦੇ ਲਈ ਮੁਆਫੀ ਮੰਗ ਸਕਦੀ ਹੈ। ਭਾਰਤ ‘ਚ ਬ੍ਰਿਟਿਸ਼ ਸ਼ਾਸਨ ਦੌਰਾਨ ਹੋਈ ਇਸ ਕਤਲਕਾਂਡ ਦੀ ਸ਼ਤਾਬਦੀ ਦੇ ਸਿਲਸਿਲੇ ‘ਚ ਹਾਊਸ ਆਫ ਲਾਰਡਸ (ਬ੍ਰਿਟਿਸ਼ ਸੰਸਦ) ‘ਚ ਹੋਈ ਬਹਿਸ ਦੌਰਾਨ ਇਕ ਮੰਤਰੀ ਨੇ ਸਦਨ ਨੂੰ ਕਿਹਾ ਕਿ ਬ੍ਰਿਟਿਸ਼ ਸਰਕਾਰ ਰਸਮੀ ਮੁਆਫੀ ਦੀ ਮੰਗ ‘ਤੇ ਵਿਚਾਰ ਕਰ ਰਹੀ ਹੈ।

ਹਾਊਸ ਆਫ ਲਾਰਡਸ ਦੇ ਹੇਠਲੇ ਸਦਨ ‘ਚ ‘ਅੰਮ੍ਰਿਤਸਰ ਕਤਲਕਾਂਡ: ਸ਼ਤਾਬਦੀ’ ਦੇ ਨਾਂ ਨਾਲ ਚੱਲ ਰਹੀ ਚਰਚਾ ਦੌਰਾਨ ਬ੍ਰਿਟਿਸ਼ ਮੰਤਰੀ ਐਨਾਬੇਲ ਗੋਲਡੀ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਨੇ ਇਸ ਮੰਦਭਾਗੀ ਘਟਨਾ ਦੇ 100 ਸਾਲ ਪੂਰੇ ਹੋਣ ਮੌਕੇ ਇਸ ਨੂੰ ਸਨਮਾਨਿਤ ਤਰੀਕੇ ਨਾਲ ਯਾਦ ਕਰਨ ਦੀ ਯੋਜਨਾ ਬਣਾਈ ਹੈ।

Leave a Reply

Your email address will not be published. Required fields are marked *