ਪਿਆਜ ਕੀਮਤਾਂ ‘ਚ ਉਛਾਲ, ਚੁਣਾਵੀ ਮੌਸਮ ‘ਚ ਕਿਸਾਨਾਂ ਨੂੰ ਰਾਹਤ

ਮੁੰਬਈ— ਚੁਣਾਵੀ ਮੌਸਮ ‘ਚ ਪਿਆਜ ਦੀ ਕੀਮਤ ਕਿਸਾਨਾਂ ਨੂੰ ਰਾਹਤ ਦੇਣ ਲੱਗੀ ਹੈ। ਸੋਮਵਾਰ ਨੂੰ ਇਸ ਦੀ ਕੀਮਤ ਤਿੰਨ ਮਹੀਨੇ ਦੀ ਉਚਾਈ ਤਕ ਪਹੁੰਚ ਗਈ। ਨਾਸਿਕ ‘ਚ ਪਿਆਜ ਦੀ ਕੀਮਤ 8.15 ਰੁਪਏ ਪ੍ਰਤੀ ਕਿਲੋ ਹੋ ਗਈ, ਜੋ ਪਿਛਲੇ ਦਿਨ 7 ਰੁਪਏ ਪ੍ਰਤੀ ਕਿਲੋ ‘ਚ ਵਿਕ ਰਿਹਾ ਸੀ। ਇਸੇ ਤਰ੍ਹਾਂ ਬਾਕੀ ਸ਼ਹਿਰਾਂ ‘ਚ ਵੀ ਇਸ ਦੀ ਕੀਮਤ ਵਧੀ ਹੈ। ਅਹਿਮਦਾਬਾਦ ‘ਚ ਦੋ ਦਿਨ ਪਹਿਲਾਂ ਕੀਮਤ 5.75 ਰੁਪਏ ਪ੍ਰਤੀ ਕਿਲੋ ਸੀ, ਜੋ ਸੋਮਵਾਰ ਨੂੰ ਥੋੜ੍ਹਾ ਸੁਧਰ ਕੇ 6 ਰੁਪਏ ਪ੍ਰਤੀ ਕਿਲੋ ਹੋ ਗਈ।
ਹੋਟਲਾਂ, ਬਰਾਮਦਕਾਰਾਂ ਅਤੇ ਦੁਕਾਨਦਾਰਾਂ ਸਮੇਤ ਵੱਡੇ ਖਪਤਕਾਰਾਂ ਵੱਲੋਂ ਖਰੀਦਦਾਰੀ ਵਧਣ ਨਾਲ ਪਿਛਲੇ ਇਕ ਮਹੀਨੇ ਤੋਂ ਇਨ੍ਹਾਂ ਦੀ ਕੀਮਤ ‘ਚ ਸੁਧਾਰ ਹੋ ਰਿਹਾ ਹੈ। ਇਹ ਕਿਸਾਨਾਂ ਅਤੇ ਸਰਕਾਰ ਲਈ ਵੱਡੀ ਰਾਹਤ ਹੈ। ਲਾਸਲਗਾਓਂ ਦੇ ਇਕ ਵਪਾਰੀ ਨੇ ਕਿਹਾ ਕਿ ਥੋਕ ਬਾਜ਼ਾਰ ‘ਚ ਹੁਣ 8-10 ਰੁਪਏ ਕੀਮਤ ਹੋ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਕੁਝ ਫਾਇਦਾ ਹੋਣ ਲੱਗਾ ਹੈ। ਹੁਣ ਤਕ ਕਿਸਾਨ ਨੁਕਸਾਨ ‘ਚ ਪਿਆਜ ਵੇਚ ਰਹੇ ਸਨ।
ਉੱਥੇ ਹੀ, ਗੁਜਰਾਤ ਅਤੇ ਮਹਾਰਾਸ਼ਟਰ ‘ਚ ਫਸਲ ਨੂੰ ਨੁਕਸਾਨ ਹੋਣ ਕਾਰਨ ਸਪਲਾਈ ਘਟ ਰਹਿਣ ਦੀ ਸੰਭਾਵਨਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੀਮਤਾਂ ‘ਚ ਹੋਰ ਵਾਧਾ ਹੋਵੇਗਾ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ‘ਚ ਪਿਆਜ ਉਤਪਾਦਨ 50 ਫੀਸਦੀ ਤਕ ਘੱਟ ਕੇ 15 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਇਸ ਸੀਜ਼ਨ ‘ਚ 33 ਲੱਖ ਟਨ ਰਿਹਾ ਸੀ। ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਨਾਸਿਕ ਦੇ ਪਿਆਜ ਦੀ ਮੰਗ ਜ਼ਬਰਦਸਤ ਰਹਿੰਦੀ ਹੈ। ਸਪਲਾਈ ਘੱਟ ਹੋਣ ਨਾਲ ਕੀਮਤਾਂ ‘ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

Leave a Reply

Your email address will not be published. Required fields are marked *