ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਤੇ ਬੇਟੇ ਵਿਜੇ ਬੈਂਸਲਾ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ/ਰਾਜਸਥਾਨ— ਰਾਜਸਥਾਨ ਦੇ ਦਿੱਗਜ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਅਤੇ ਉਨ੍ਹਾਂ ਦੇ ਬੇਟੇ ਵਿਜੇ ਬੈਂਸਲਾ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਦਿੱਲੀ ਸਥਿਤ ਭਾਜਪਾ ਦਫ਼ਤਰ ‘ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਸੰਸਦ ਮੈਂਬਰ ਅਨਿਲ ਬਲੂਨੀ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਇਸ ਮੌਕੇ ਕਿਰੋੜੀ ਸਿੰਘ ਬੈਂਸਲਾ ਨੇ ਕਿਹਾ ਕਿ ਉਹ ਗੁੱਜਰ ਰਾਖਵਾਂਕਰਨ ਅੰਦੋਲਨ ਨਾਲ ਪਿਛਲੇ 14 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਦੋਹਾਂ ਦਲਾਂ ਕਾਂਗਰਸ ਅਤੇ ਭਾਜਪਾ ਦੇ ਮੁੱਖ ਮੰਤਰੀਆਂ ਨੂੰ ਨਜ਼ਦੀਕ ਤੋਂ ਅਨੁਭਵ ਕੀਤਾ ਹੈ ਅਤੇ ਦੋਹਾਂ ਦਲਾਂ ਦੀ ਕਾਰਜਸ਼ੈਲੀ, ਵਿਚਾਰਧਾਰਾ ਦੇਖੀ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ‘ਚ ਇਸ ਲਈ ਸ਼ਾਮਲ ਹੋ ਰਹੇ ਹਨ, ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹਨ, ਜੋ ਸਾਧਾਰਨ ਤੋਂ ਸਾਧਾਰਨ ਆਦਮੀ ਦਾ ਸੁਖ-ਦੁਖ ਸਮਝਦੇ ਹਨ।ਬੈਂਸਲਾ ਨੇ ਕਿਹਾ ਉਨ੍ਹਾਂ ਨੂੰ ਅਹੁਦਾ ਦਾ ਲਾਲਚ ਨਹੀਂ ਹੈ ਅਤੇ ਉਹ ਚਾਹੁੰਦੇ ਹਨ ਕਿ ਨਿਆਂ ਤੋਂ ਵਾਂਝੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲੇ। ਕੇਂਦਰੀ ਮੰਤਰੀ ਪੀ.ਪੀ. ਚੌਧਰੀ ਨੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਬੈਂਸਲਾ ਨੇ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਬੈਂਸਲਾ ਤੋਂ ਪਹਿਲੇ ਰਾਜਸਥਾਨ ਦੇ ਸੀਨੀਅਰ ਨੇਤਾ ਹਨੂੰਮਾਨ ਬੇਨਿਵਾਲ ਨੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਿਆ ਹੈ।

Leave a Reply

Your email address will not be published. Required fields are marked *