ਜਹਾਜ਼ਾਂ ਦੇ ਮਾਡਲ ਬਣਾ ਖੇਤਾਂ ‘ਚ ਉਡਾਉਂਦਾ ਸੀ ਕਿਸਾਨ, ਹੁਣ ਬਣਾਇਆ ਜਹਾਜ਼

ਬਠਿੰਡਾ (ਅਮਿਤ)—12 ਸਾਲ ਤੋਂ ਏਅਰ ਕਰਾਫਟ ਦੇ ਮਾਡਲ ਬਣਾ ਰਿਹਾ ਹੈ ਬਠਿੰਡਾ ਦੇ ਪਿੰਡ ਸੀਰੀਏ ਵਾਲੇ ਦਾ ਯਾਦਵਿੰਦਰ ਸਿੰਘ। ਯਾਦਵਿੰਦਰ ਬਚਪਨ ਤੋਂ ਹੀ ਕਾਗਜ਼ ਦੇ ਜਹਾਜ਼ ਬਣਾਉਣ ਲੱਗ ਗਿਆ ਸੀ ਅਤੇ ਹੌਲੀ-ਹੌਲੀ ਉਸ ਦੇ ਬਚਪਨ ਦਾ ਸ਼ੌਕ ਅਸਲੀਅਤ ‘ਚ ਬਦਲ ਗਿਆ। ਹੁਣ ਯਾਦਵਿੰਦਰ ਸਿੰਘ ਐਰੋ ਮਾਡਲ ਬਣਾ ਰਿਹਾ ਹੈ, ਜਿਸ ਦੀ ਪ੍ਰਦਰਸ਼ਨੀ ਉਹ ਇੰਡੀਅਨ ਫੋਰਸ ਅਤੇ ਵੱਖ-ਵੱਖ ਅਤੇ ਕਾਲਜਾਂ ਮੇਲਿਆਂ ‘ਚ ਕਰਦਾ ਹੈ।

ਜਾਣਕਾਰੀ ਮੁਤਾਬਕ ਧਰਮਾਕੋਲ ਤੋਂ ਬਣਾਏ ਜਾਣ ਵਾਲੇ ਜਹਾਜ਼ ਜਦੋਂ ਹਵਾ ‘ਚ ਉਡਦੇ ਹਨ ਤਾਂ ਨੇੜੇ-ਤੇੜੇ ਦੇ ਪਿੰਡ ਦੇ ਲੋਕ ਵੀ ਘਰ ਉਨ੍ਹਾਂ ਜਹਾਜ਼ਾਂ ਨੂੰ ਦੇਖਣ ਪਹੁੰਚ ਜਾਂਦੇ ਹਨ। ਸਭ ਤੋਂ ਪਹਿਲਾ ਜਹਾਜ਼ ਵਿਦੇਸ਼ ਤੋਂ ਲਿਆ ਕੇ ਉਡਾਇਆ ਸੀ, ਜਿਸ ਨੂੰ ਦੇਖ ਕੇ ਹੌਲੀ-ਹੌਲੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨੇ ਖੁਦ ਜਹਾਜ਼ ਬਣਾਉਣੇ ਸ਼ੁਰੂ ਕਰ ਦਿੱਤੇ, ਹੁਣ ਤੱਕ 25 ਦੇ ਕਰੀਬ ਜਹਾਜ਼ ਬਣਾ ਚੁੱਕੇ ਹਨ, ਜਿਸ ‘ਚ ਉਨ੍ਹਾਂ ਦਾ ਪਰਿਵਾਰ ਵੀ ਪੂਰੀ ਸਾਥ ਦਿੰਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪੰਸਦੀਦਾ ਸੀ-130 ਹਰਕੁਲਿਸ ਦੀ ਕਾਪੀ ਬੋਇੰਗ 747 ਜੈੱਟ, ਅਲਫਾ ਜੈੱਟ ਦੇ ਇਲਾਵਾ ਹੋਰ ਵੀ ਕਈ ਭਾਰਤੀ ਸੈਨਾ ‘ਚ ਇਸਤੇਮਾਲ ਕੀਤੇ ਜਾਣ ਵਾਲੇ ਜਹਾਜ਼ਾਂ ਦੀ ਕਾਪੀ ਏਅਰਕਰਾਫਟ ਤਿਆਰ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਤਕਨੀਕੀ ਸਿੱਖਿਆ ਲੈਣ ਵਾਲੇ ਲੜਕੇ-ਲੜਕੀਆਂ ਨੂੰ ਵੀ ਟ੍ਰੈਨਿੰਗ ਦਿੰਦੇ ਹਨ, ਜੋ ਕਿ ਉਨ੍ਹਾਂ ਦੇ ਕੋਲ ਜਹਾਜ਼ ਬਣਾਉਣ ਲਈ ਆਉਂਦੇ ਹਨ ਉਹ ਚਾਹੁੰਦੇ ਹਨ ਕਿ ਨੌਜਵਾਨ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਏ ਅਤੇ ਇਸ ਤਰੀਕੇ ਦਾ ਕੰਮ ਕਰਨ। ਜਿਸ ਨਾਲ ਉਨ੍ਹਾਂ ਨੂੰ ਵਧੀਆ ਨੌਕਰੀ ਮਿਲ ਸਕੇ। ਇਸ ਲਈ ਮੈਂ ਆਪਣਾ ਮਿਸ਼ਨ ਲੈ ਕੇ ਚਲੇ ਹਨ ਅਤੇ ਵਧ ਤੋਂ ਵਧ ਬੱਚਿਆਂ ਨੂੰ ਇਹ ਟ੍ਰੈਨਿੰਗ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਕ ਕਿਸਾਨ ਪਰਿਵਾਰ ‘ਚ ਜਨਮੇ ਹਨ ਪਰ ਉਨ੍ਹਾਂ ਦੇ ਸ਼ੌਕ ਨੇ ਅੱਜ ਉਨ੍ਹਾਂ ਨੂੰ ਦੂਰ-ਦੂਰ ਤੱਕ ਮਸ਼ਹੂਰ ਕਰ ਦਿੱਤਾ।

Leave a Reply

Your email address will not be published. Required fields are marked *