ਜਯਾ ਬੱਚਨ ਨੇ ਲਿਖੀ ਸੀ ਪਤੀ ਅਮਿਤਾਭ ਬੱਚਨ ਦੀ ਇਹ ਸੁਪਰਹਿੱਟ ਫਿਲਮ

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 9 ਅਪ੍ਰੈਲ 1948 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਹੋਇਆ ਸੀ। ਦੱਸ ਦਈਏ ਕਿ ਜਯਾ ਬੱਚਨ ਨੇ ਆਪਣੇ ਫਿਲਮੀ ਕਰੀਅਰ ‘ਚ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ।

ਭਾਵੇਂ ਜਯਾ ਬੱਚਨ ਨੇ ਵਿਆਹ ਤੋਂ ਬਾਅਦ ਫਿਲਮਾਂ ‘ਚ ਕੰਮ ਕਰਨਾ ਘੱਟ ਕਰ ਦਿੱਤਾ ਸੀ ਪਰ ਉਨ੍ਹਾਂ ਦੀ ਫਿਲਮ ‘ਗੁੱਡੀ’, ‘ਮਿਲੀ’, ‘ਬਾਵਰਚੀ’ ਅਤੇ ‘ਕੋਸ਼ਿਸ਼’ ਵਰਗੀਆਂ ਫਿਲਮਾਂ ‘ਚ ਉਨ੍ਹਾਂ ਵੱਲੋਂ ਦਿਖਾਈ ਗਈ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

ਜਯਾ ਬੱਚਨ ਨੇ ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਨਾਲ ਸਾਲ 1973 ‘ਚ ਵਿਆਹ ਕਰਵਾਇਆ। ਜਯਾ ਬੱਚਨ ਨੇ ਅਮਿਤਾਬ ਨਾਲ ਪਹਿਲੀ ਫਿਲਮ ਸਾਲ 1972 ‘ਚ ‘ਬੰਸੀ ਬਿਰਜੂ’ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਜਯਾ ਬੱਚਨ ਨਾਲ ਕੀਤੀਆਂ।

15 ਸਾਲ ਦੀ ਛੋਟੀ ਜਿਹੀ ਉਮਰ ‘ਚ ਹੀ ਜਯਾ ਬੱਚਨ ਦਾ ਫਿਲਮੀ ਕਰੀਅਰ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਸੱਤਿਆਜੀਤ ਰੇ ਦੀ ਸਾਲ 1963 ਦੀ ਬੰਗਾਲੀ ਫਿਲਮ ‘ਮਹਾਨਗਰ’ ‘ਚ ਸਪੋਟਿੰਗ ਐਕਟਰੈੱਸ ਦਾ ਕਿਰਦਾਰ ਨਿਭਾਇਆ ਸੀ।

ਸਤਿਆ ਜੀਤ ਰੇ ਤੋਂ ਪ੍ਰਭਾਵਿਤ ਹੋ ਕੇ ਜਯਾ ਬੱਚਨ ਨੇ ਫਿਲਮ ਐਂਡ ਟੈਲੀਵਿਜ਼ਨ ਇੰਸੀਟਿਊਟ ਆਫ ਇੰਡੀਆ ‘ਚ ਦਾਖਲਾ ਲੈ ਲਿਆ ਸੀ ਅਤੇ ਗੋਲਡ ਮੈਡਲ ਲੈ ਕੇ ਉੱਥੋਂ ਪਾਸ ਹੋ ਕੇ ਨਿਕਲੀ ਸੀ।

ਦੱਸ ਦਈਏ ਕਿ ਸਾਲ 1988 ‘ਚ ਅਮਿਤਾਬ ਬੱਚਨ ਦੀ ਆਈ ਫਿਲਮ ‘ਸ਼ਹਿਨਸ਼ਾਹ’ ਨੂੰ ਜਯਾ ਬੱਚਨ ਨੇ ਹੀ ਲਿਖਿਆ ਸੀ।

ਲੀਡ ਐਕਟਰੈੱਸ ਦੇ ਤੌਰ ‘ਤੇ ਜਯਾ ਬੱਚਨ ਦੀ ਆਖਰੀ ਫਿਲਮ ਸਾਲ 1981 ‘ਚ ‘ਸਿਲਸਿਲਾ’ ਆਈ ਸੀ ਅਤੇ ਲਗਭਗ 18 ਸਾਲ ਦੇ ਬ੍ਰੇਕ ਤੋਂ ਬਾਅਦ ਸਾਲ 1998 ‘ਚ ‘ਹਜ਼ਾਰ ਚੋਰਾਸੀ ਦੀ ਮਾਂ’ ‘ਚ ਕੰਮ ਕੀਤਾ ਸੀ।

ਸਾਲ 2004 ‘ਚ ਜਯਾ ਬੱਚਨ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੀ। ਸਾਲ 1992 ‘ਚ ਜਯਾ ਬੱਚਨ ਨੂੰ ਪਦਮਸ਼੍ਰੀ ਨਾਲ ਸਮਨਾਨਿਤ ਕੀਤਾ ਗਿਆ।

ਮਸ਼ਹੂਰ ਐਕਟਰ ਡੈਨੀ ਨੂੰ ਡੈਨੀ ਨਾਂ ਜਯਾ ਬੱਚਨ ਨੇ ਹੀ ਦਿੱਤਾ ਸੀ ਜਦੋਂ ਕਿ ਡੈਨੀ ਦਾ ਅਸਲੀ ਨਾਂ ਕੁਝ ਹੋਰ ਸੀ।

Leave a Reply

Your email address will not be published. Required fields are marked *