ਈਰਾਨ ‘ਚ ਵਾਪਰਿਆ ਹੈਲੀਕਾਪਟਰ ਹਾਦਸਾ

ਤਹਿਰਾਨ— ਈਰਾਨ ਦੇ ਪੱਛਮ-ਉੱਤਰ ਸੂਬੇ ਵੇਸਟ ਅਜ਼ਰਬੈਜਾਨ ‘ਚ ਪੁਲਸ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਈਰਾਨ ਪੁਲਸ ਦੇ ਅਧਿਕਾਰੀ ਨੇ ਇਕ ਪੱਤਰਕਾਰ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਹਾਦਸੇ ‘ਚ ਜ਼ਖਮੀ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਅਧਿਕਾਰੀ ਵਲੋਂ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹੈਲੀਕਾਪਟਰ ‘ਚ ਕਿੰਨੇ ਲੋਕ ਸਵਾਰ ਸਨ। ਈਰਾਨ ਦੇ ਐਮਰਜੰਸੀ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਮੁਤਾਬਕ ਹੈਲੀਕਾਪਟਰ ਸੂਬਾਈ ਰਾਜਧਾਨੀ ਉਰਮਿਆ ਦੇ ਨੇੜੇ ਦਾਲਮਪੇਰ ਦੀਆਂ ਪਹਾੜੀਆਂ ‘ਚ ਹਾਦਸਾਗ੍ਰਸਤ ਹੋ ਗਿਆ।

Leave a Reply

Your email address will not be published. Required fields are marked *