ਆਪਣੇ ਵਿਆਹ ਦਾ ਐਲਾਨ ਇੰਝ ਕਰਨਾ ਚਾਹੁੰਦੀ ਆਲਿਆ

ਮੁੰਬਈ: ਆਲਿਆ ਭੱਟ ਜਲਦੀ ਹੀ ਕਰਨ ਜੌਹਰ ਦੀ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਆਲਿਆ ਆਪਣੇ ਤੇ ਰਣਬੀਰ ਕਪੂਰ ਦੇ ਵਿਆਹ ਨੂੰ ਲੈ ਕੇ ਵੀ ਸੁਰਖੀਆਂ ‘ਚ ਹੈ। ਆਲਿਆ ਇਨ੍ਹੀਂ ਦਿਨੀਂ ਫ਼ਿਲਮ ‘ਕਲੰਕ’ ਦੇ ਪ੍ਰਮੋਸ਼ਨ ‘ਚ ਰੁੱਝੀ ਹੈ ਜਿੱਥੇ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੀ ਹੈ।

ਮੀਡੀਆ ਨੇ ਆਲਿਆ ਨੂੰ ਵਿਆਹ ਬਾਰੇ ਪੁੱਛਿਆ ਜਿਸ ਦਾ ਜਵਾਬ ਦਿੰਦੇ ਹੋਏ ਆਲਿਆ ਨੇ ਕਿਹਾ, “ਮੇਰਾ ਅਜੇ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ। ਮੈਂ ਵਿਆਹ ਨਹੀਂ ਕਰਨਾ ਚਾਹੁੰਦੀ। ਜਦੋਂ ਮੈਂ ਵਿਆਹ ਕਰਾਂਗੀ ਤਾਂ ਇਹ ਸਭ ਨੂੰ ਪਤਾ ਲੱਗ ਜਾਵੇਗਾ। ਮੈਂ ਬਾਂਦਰਾ ਬੈਂਡਸਟੈਂਡ ‘ਤੇ ਜਾ ਕੇ ਚੀਕਾਂ ਮਾਰ ਕੇ ਦੱਸਾਂਗੀ ਕਿ ਮੇਰਾ ਵਿਆਹ ਹੋ ਰਿਹਾ ਹੈ।”

ਰਣਬੀਰ ਕਪੂਰ ਬਾਰੇ ਗੱਲ ਕਰਦੇ ਉਸ ਨੇ ਅੱਗੇ ਕਿਹਾ, “ਰਣਬੀਰ ਕਪੂਰ ਦਾ ਸੋਸ਼ਲ ਮੀਡੀਆ ‘ਤੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਨਹੀਂ ਪਰ ਜਦੋਂ ਹੋਇਆ ਤਾਂ ਉਸ ਦਾ ਬਾਇਓ ‘ਨਾਦਾਨ ਪਰਿੰਦੇ’ ਹੋਵੇਗਾ।”

ਜਦੋਂ ਤੋਂ ਆਲਿਆ ਤੇ ਰਣਬੀਰ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਉਦੋਂ ਤੋਂ ਇਨ੍ਹਾਂ ਦੇ ਵਿਆਹ ਦੇ ਚਰਚੇ ਵੀ ਆਮ ਹੋ ਰਹੇ ਹਨ। ‘ਕਲੰਕ’ ਤੋਂ ਬਾਅਦ ਆਲਿਆ ‘ਬ੍ਰਹਮਾਸਤਰ’ ‘ਚ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ ਜਿਸ ਨੂੰ ਆਰੀਅਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।

Leave a Reply

Your email address will not be published. Required fields are marked *