GST ਅਧਿਕਾਰੀਆਂ ਨੇ ਅੱਠ ਕੰਪਨੀਆਂ ਦੀ 224 ਕਰੋੜ ਰੁਪਏ ਦੀ ਫੜੀ ਟੈਕਸ ਹੇਰਾਫੇਰੀ

ਹੈਦਰਾਬਾਦ—ਕੇਂਦਰੀ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਅਧਿਕਾਰੀਆਂ ਨੇ 224 ਕਰੋੜ ਰੁਪਏ ਦੀ ਕਥਿਤ ਟੈਕਸ ਧੋਖਾਧੜੀ ਫੜੀ ਹੈ। ਇਸ ਨੂੰ ਅੱਠ ਕੰਪਨੀਆਂ ਦੇ ਇਕ ਗਰੁੱਪ ਨੇ ਅੰਜ਼ਾਮ ਦਿੱਤਾ ਹੈ ਜਿਨ੍ਹਾਂ ਨੇ 1,289 ਕਰੋੜ ਰੁਪਏ ਦੇ ਫਰਜ਼ੀ ਬਿੱਲ ਬਣਾਏ। ਹੈਦਰਾਬਾਦ ਕੇਂਦਰੀ ਜੀ.ਐੱਸ.ਟੀ. ਕਮਿਸ਼ਨ ਦਫਤਰ ਨੇ ਮੰਗਲਵਾਰ ਰਾਤ ਨੂੰ ਇਕ ਪ੍ਰੈੱਸ ਬੁਲੇਟਿਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ‘ਚ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 19.75 ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ। ਬੁਲੇਟਿਨ ਮੁਤਾਬਕ ਮੰਗਲਵਾਰ ਰਾਤ ਨੂੰ ਇਨ੍ਹਾਂ ਕੰਪਨੀਆਂ ਦੇ ਰਿਹਾਇਸ਼ ਅਤੇ ਕਾਰੋਬਾਰੀ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਹ ਕੰਪਨੀਆਂ ਲੋਹ ਅਤੇ ਇਸਪਾਤ ਉਦਯੋਗਾਂ ਦੇ ਕਾਰੋਬਾਰ ਨਾਲ ਜੁੜੀਆਂ ਹਨ। ਇਨ੍ਹਾਂ ਕੰਪਨੀਆਂ ਨੇ ਟੀ.ਸੀ.ਐੱਸ. ਸਰੀਆ ਆਦਿ ਉਤਪਾਦਾਂ ਦੀ ਅਸਲ ‘ਚ ਸਪਲਾਈ ਕੀਤੇ ਬਿਨ੍ਹਾਂ 1,289 ਕਰੋੜ ਰੁਪਏ ਦੇ ਫਰਜ਼ੀ ਬਿੱਲ ਤਿਆਰ ਕੀਤੇ ਅਤੇ ਇਸ ‘ਤੇ ਕਰੀਬ 224 ਕਰੋੜ ਰੁਪਏ ਦਾ ਇਨਪੁੱਟ ਟੈਕਸ ਕ੍ਰੈਡਿਟ ਲਿਆ।

Leave a Reply

Your email address will not be published. Required fields are marked *