ਮੋਦੀ ਦੀ ਟਾਟਾ, ਮਹਿੰਦਰਾ, ਆਸ਼ੀਸ਼ ਚੌਹਾਨ ਤੋਂ ਲੋਕਾਂ ਨੂੰ ਚੋਣ ਪ੍ਰਤੀ ਜਾਗਰੂਕ ਕਰਨ ਦੀ ਅਪੀਲ

ਨਵੀਂ ਦਿੱਲੀ—ਅਗਲੀਆਂ ਲੋਕਸਭਾ ਚੋਣਾਂ ‘ਚ ਜ਼ਿਆਦਾ ਤੋਂ ਜ਼ਿਆਦਾ ਚੋਣ ਪ੍ਰਤੀ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਟਵਿੱਟਰ ਦਾ ਰੁਖ ਕੀਤਾ। ਇਸ ਲਈ ਉਨ੍ਹਾਂ ਨੇ ਵਪਾਰ, ਰਾਜਨੀਤਿਕ ਮੀਡੀਆ, ਖੇਡ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਵੱਖ-ਵੱਖ ਹਸਤੀਆਂ ਤੋਂ ਇਸ ਕੰਮ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਮੋਦੀ ਨੇ ਟਾਟਾ ਗਰੁੱਪ ਦੇ ਮਾਨਦ ਚੇਅਰਮੈਨ ਰਤਨ ਟਾਟਾ, ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਤੇ ਬੰਬਈ ਸ਼ੇਅਰ ਬਾਜ਼ਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਚੌਹਾਨ ਨੂੰ ਟਵਿੱਟਰ ‘ਤੇ ਟੈਗ ਕਰਕੇ ਉਸ ਤੋਂ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਲੋਕਾਂ ਨੂੰ ਜਾਗਰੂਕਤ ਕਰਨ ਦੀ ਅਪੀਲ ਕੀਤੀ। ਮੋਦੀ ਨੇ ਲਿਖਿਆ ਕਿ ਪ੍ਰਿਯ ਰਤਨ ਟਾਟਾ, ਆਨੰਦ ਮਹਿੰਦਰਾ ਅਤੇ ਆਸ਼ੀਸ਼ ਚੌਹਾਨ, ਭਾਰਤੀ ਉਦੋਂ ਜਿਤੇਗਾ ਜਦੋਂ ਸਾਡਾ ਲੋਕਤੰਤਰ ਮਜ਼ਬੂਤ ਹੋਵੇਗਾ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਚੋਣ ‘ਚ ਜ਼ਿਆਦਾ ਤੋਂ ਜ਼ਿਆਦਾ ਵੋਟ ਸੁਨਿਸ਼ਚਿਤ ਕਰਨਾ ਇਕ ਸਰਵਸ਼ੇਸ਼ਠ ਤਰੀਕਾ ਹੋ ਸਕਦਾ ਹੈ। ਕੀ ਅਸੀਂ ਸਭ ਮਿਲ ਕੇ ਇਸ ਨੂੰ ਪੂਰਾ ਕਰ ਸਕਦੇ ਹਾਂ? ਵਰਣਨਯੋਗ ਹੈ ਕਿ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਅਗਲੀ 11 ਅਪ੍ਰੈਲ ਤੋਂ 19 ਮਈ ਦੇ ਵਿਚਕਾਰ ਦੇਸ਼ ਦੇ ਵੱਖ-ਵੱਖ ਪੜ੍ਹਾਵਾਂ ‘ਚ 17ਵੀਂ ਲੋਕਸਭਾ ਦੇ ਗਠਨ ਲਈ ਚੋਣ ਹੋਵੇਗੀ। ਗਿਣਤੀ 23 ਮਈ ਨੂੰ ਹੋਵੇਗੀ।

Leave a Reply

Your email address will not be published. Required fields are marked *