ਪੰਚਾਇਤ ਚੁਣੇ ਜਾਣ ‘ਤੇ ਐਲਾਨੀ ਗ੍ਰਾਂਟ ਨਾ ਦੇਣ ‘ਤੇ ਭਗਵੰਤ ਮਾਨ ਦਾ ਵਿਰੋਧ

ਸੰਦੌੜ (ਰਿਖੀ) – ਸੰਗਰੂਰ ਤੋਂ ਐੱਮ.ਪੀ ਅਤੇ ‘ਆਮ ਆਦਮੀ ਪਾਰਟੀ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਮਿੱਠੇਵਾਲ, ਦਸ਼ੌਂਦਾ ਸਿੰਘ ਵਾਲਾ, ਮਾਣਕੀ ਬਿਸ਼ਨਗੜ੍ਹ ਫਰਵਾਲੀ, ਕਲਿਆਣ, ਬਾਪਲਾ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪਿੰਡ ਫਰਵਾਲੀ ਵਿਖੇ ਭਗਵੰਤ ਮਾਨ ਨੂੰ ਉਸ ਮੌਕੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੋਕਾਂ ਨੇ ਉਨ੍ਹਾਂ ਨੂੰ ਵਾਅਦਿਆਂ ਤੋਂ ਮੁੱਕਰੇ ਐੱਮ.ਪੀ ਕਹਿੰਦੇ ਹੋਏ ਉਨ੍ਹਾਂ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ। ਪਿੰਡ ਫਰਵਾਲੀ ਦੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਮਲਕੀਤ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਮਨਜੀਤ ਸਿੰਘ ਪੰਚ, ਸਾਬਕਾ ਸਰਪੰਚ ਧਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਚਾਇਤ ਚੁਣੇ ਜਾਣ ‘ਤੇ ਗ੍ਰਾਂਟ ਦੇਣ ਦਾ ਸਾਡੇ ਨਾਲ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੇ ਅਜੇ ਤੱਕ ਪੂਰਾ ਨਹੀਂ ਕੀਤਾ।

Leave a Reply

Your email address will not be published. Required fields are marked *