ਨਾਈਜੀਰੀਆ ‘ਚ 55 ਹਥਿਆਰਬੰਦ ਹਮਲਾਵਰ ਮਾਰੇ ਗਏ

ਲਾਗੋਸ, (ਭਾਸ਼ਾ)— ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਜਨਫਰਾ ‘ਚ ਫੌਜੀਆਂ ਨਾਲ ਗੋਲੀਬਾਰੀ ਦੌਰਾਨ ਘੱਟ ਤੋਂ ਘੱਟ 55 ਹਥਿਆਰਬੰਦ ਹਮਲਾਵਰ ਮਾਰੇ ਗਏ। ਇਕ ਫੌਜੀ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਮਫਰਾ ਦੀ ਰਾਜਧਾਨੀ ਗੁਸਾਊ ‘ਚ ਹਵਾਈ ਫੌਜ ਦੇ ਬੁਲਾਰੇ ਕਲੇਮੈਂਟ ਅਬੀਆਦੇ ਨੇ ਮੀਡੀਆ ਨੂੰ ਦੱਸਿਆ ਕਿ 24 ਹੋਰ ਹਥਿਆਰਬੰਦਾਂ ਨੂੰ ਫੌਜੀਆਂ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਕੱਦਮਾ ਚਲਾਉਣ ਲਈ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਅਬੀਆਦੇ ਨੇ ਕਿਹਾ ਕਿ ਮੁਹਿੰਮ ਦੌਰਾਨ ਹਥਿਆਰ ਵੀ ਜ਼ਬਤ ਕੀਤੇ ਗਏ। ਫੌਜੀਆਂ ਨੇ ਸੂਬੇ ਦੇ ਪਿੰਡਾਂ ਤੋਂ ਕਿਡਨੈਪ ਕੀਤੇ ਗਏ 760 ਵਿਅਕਤੀਆਂ ਨੂੰ ਬਚਾਇਆ। ਉਨ੍ਹਾਂ ਮੁਤਾਬਕ ਮੁਹਿੰਮ ਦੌਰਾਨ 3 ਫੌਜੀਆਂ ਦੀ ਮੌਤ ਹੋ ਗਈ। ਜਮਫਰਾ ਦੇ ਪੇਂਡੂ ਇਲਾਕਿਆਂ ‘ਚ ਘੱਟ ਤੋਂ ਘੱਟ ਦੋ ਵੱਡੇ ਹਮਲਿਆਂ ਦੀ ਰਿਪੋਰਟ ਹੈ ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਫੌਜ ਦੇ ਇਕ ਸਾਬਕਾ ਬਿਆਨ ‘ਚ ਕਿਹਾ ਗਿਆ ਕਿ 20 ਜਨਵਰੀ ਨੂੰ ਮੁਹਿੰਮ ‘ਸ਼ਰਣ ਦਾਜੀ’ ਦੌਰਾਨ ਫੌਜੀਆਂ ਨੇ ਜਮਫਾਰਾ ਦੇ ਡੰਬੁਰਮ ਅਤੇ ਗੰਡੋ ਜੰਗਲਾਂ ‘ਚ ਆਧੁਨਿਕ ਹਥਿਆਰਾਂ ਨਾਲ ਲੈਸ ਡਾਕੂਆਂ ਦੇ ਇਕ ਵੱਡੇ ਗਿਰੋਹ ਦਾ ਸਾਹਮਣਾ ਕੀਤਾ, ਜਿਸ ‘ਚ 58 ਡਾਕੂ ਮਾਰੇ ਗਏ ਅਤੇ ਉਨ੍ਹਾਂ ਵਲੋਂ ਵਰਤੇ ਜਾਂਦੇ 18 ਕੈਂਪਾਂ ਨੂੰ ਨਸ਼ਟ ਕਰ ਦਿੱਤੇ ਗਏ।

Leave a Reply

Your email address will not be published. Required fields are marked *