ਜੇਵਰੇਵ ਬਾਹਰ, ਜੋਕੋਵਿਚ ਦੇ ਮੈਚ ‘ਚ ਬਾਰਿਸ਼ ਨੇ ਪਾਈ ਰੁਕਾਵਟ

ਇੰਡੀਅਨ ਵੇਲਸ — ਵਿਸ਼ਵ ਦੇ ਤੀਦੇ ਨੰਬਰ ਦੇ ਖਿਡਾਰੀ ਅਲੇਕਸਾਂਦਰ ਜੇਵਰੇਵ ਏ. ਟੀ. ਪੀ ਇੰਡੀਅਨ ਵੇਲਸ ਟੈਨਿਸ ਮਾਸਟਰਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ ਜਦ ਕਿ ਨੋਵਾਕ ਜੋਕੋਵਿਚ ਦਾ ਤੀਸਰੇ ਦੌਰ ਦਾ ਮੈਚ ਮੀਂਹ ਦੇ ਕਾਰਨ ਪੂਰਾ ਨਾ ਹੋ ਪਾਇਆ। ਵਿਸ਼ਵ ‘ਚ 55ਵੇਂ ਨੰਬਰ ਦੇ ਜਾਨ ਲੇਨਾਰਡ ਸਟਰਫ ਨੇ ਪੰਜ ਮੁਕਾਬਲਿਆਂ ‘ਚ ਪਹਿਲੀ ਵਾਰ ਜੇਵਰੇਵ ‘ਤੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਪਹਿਲਾਂ ਸੈੱਟ ‘ਚ ਇਕ ਵਾਰ ਤੇ ਦੂਜੇ ਸੈੱਟ ‘ਚ ਤਿੰਨ ਵਾਰ ਬ੍ਰੇਕ ਪੁਆਇੰਟ ਲੈ ਕੇ ਥੋੜ੍ਹਾ ਥੱਕੇ ਜਿਹੇ ਲੱਗ ਰਹੇ ਜੇਵਰੇਵ ‘ਤੇ 6-3, 6-1 ਨਾਲ ਜਿੱਤ ਦਰਜ ਕੀਤੀ। ਸਟਰਫ ਦਾ ਅਗਲਾ ਮੁਕਾਬਲਾ ਕਨਾਡਾ ਦੇ 13ਵੀਂ ਪ੍ਰਮੁਖਤਾ ਹਾਸਲ ਮਿਲੋਸ ਰਾਓਨਿਚ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕੀ ਕੁਆਲੀਫਾਇਰ ਮਾਰਕੋਸ ਗਿਰੋਨ ਦੇ ਖਿਲਾਫ ਤੀਜੇ ਸੈੱਟ ‘ਚ 1-4 ਤੋਂ ਪਿਛੜਣ ਤੋਂ ਬਾਅਦ ਵਾਪਸੀ ਕਰਕੇ 4-6, 6-4, 6-4 ਨਾਲ ਜਿੱਤ ਹਾਸਲ ਕੀਤੀ।
ਜਨਵਰੀ ‘ਚ ਰਿਕਾਰਡ ਸੱਤਵੀਂ ਵਾਰ ਆਸਟ੍ਰੇਲੀਆਈ ਓਪਨ ਜਿੱਤਣ ਦੇ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ‘ਚ ਖੇਡ ਰਹੇ ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਜਰਮਨੀ ਦੇ ਫਿਲਿਪ ਕੋਲਸ਼ਰਾਇਬਰ ਦੇ ਖਿਲਾਫ ਸਿਰਫ ਇਕ ਗੇਮ ਪੂਰਾ ਕੀਤੀ ਸੀ ਕਿ ਮੀਂਹ ਦੇ ਕਾਰਨ ਖੇਡ ਰੋਕਨਾ ਪਿਆ। ਇਸ ਮੈਚ ਦਾ ਜੇਤੂ ਗੇਲ ਮੋਨਫਿਲਸ ਨਾਲ ਭਿੜੇਗਾ। ਇਸ ਫਰਾਂਸੀਸੀ ਖਿਡਾਰੀ ਨੇ ਅਲਬਰਟ ਰਾਮੋਸ ਵਿਨੋਲਾਸ ਨੂੰ 6-0, 6-3 ਨਾਲ ਹਰਾਇਆ। ਹੋਰ ਮੈਚਾਂ ‘ਚ ਇਵੋ ਕਾਰਲੋਵਿਚ ਨੇ ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੂੰ 6-3, 7-6 ਨਾਲ ਹਰਾ ਦਿੱਤਾ। ਉੁਨ੍ਹਾਂ ਨੂੰ ਹੁਣ ਆਸਟ੍ਰਿਆ ਦੇ ਡੋਮਿਨਿਕ ਥੀਮ ਦਾ ਸਾਹਮਣਾ ਕਰਨਾ ਹੈ ਜਿਨ੍ਹਾਂ ਨੇ ਫ਼ਰਾਂਸ ਦੇ ਜਾਇਲਸ ਸਿਮੋਨ ਨੂੰ 6-3, 6-1 ਨਾਲ ਹਰਾਇਆ।

Leave a Reply

Your email address will not be published. Required fields are marked *