ਇੰਗਲੈਂਡ ਦੀ ਸੰਸਦ ‘ਚ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ

ਲੰਡਨ, (ਰਾਜਵੀਰ ਸਮਰਾ)— ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵਲੋਂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਗੁਰਪੁਰਬ ਇੰਗਲੈਂਡ ਦੇ ‘ਹਾਊਸ ਆਫ ਪਾਰਲੀਮੈਂਟ’ ‘ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿੱਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਸੰਗਤਾਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਇੰਗਲੈਂਡ ਦੇ ਦੋ ਮੈਂਬਰ ਪਾਰਲੀਮੈਂਟ ਮੁੰਹਮਦ ਯਸੀਨ (ਬੈਡਫੋਰਡ), ਵਰਿੰਦਰ ਸ਼ਰਮਾ (ਸਾਊਥਹਾਲ) ਅਤੇ ਬੈਡਫੋਰਡ ਦੇ ਕੌਂਸਲਰ ਮੁੰਹਮਦ ਨਵਾਜ਼ ਨੇ ਓੁਚੇਚੇ ਤੌਰ ‘ਤੇ ਭਾਗ ਲਿਆ। ਇਸ ਸਮਾਗਮ ਵਿੱਚ ਬੋਲਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਅਤੇ ਅਬੋਰਡ ਦੇ ਪ੍ਰਧਾਨ ਦਲਾਵਰ ਬਾਘਾ ਨੇ ਗੁਰੂ ਸਾਹਿਬ ਦੇ ਜਨਮ ਦਿਨ ਦੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਕੌਂਮ ਨੂੰ ਇੱਕ-ਮੁੱਠ ਹੋ ਕੇ ਗੁਰੂ ਜੀ ਦੀ ਸੋਚ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *