ਮੇਸੀ ਦੀ ਅੱਠ ਮਹੀਨੇ ਬਾਅਦ ਅਰਜਨਟੀਨਾ ਟੀਮ ‘ਚ ਵਾਪਸੀ

ਬਿਊਨਸ ਆਇਰਸ— ਲਿਓਨਿਲ ਮੇਸੀ ਨੂੰ ਵਿਸ਼ਵ ਕੱਪ ਦੇ ਬਾਅਦ ਪਹਿਲੀ ਵਾਰ ਵੀਰਵਾਰ ਨੂੰ ਅਰਜਨਟੀਨਾ ਦੀ ਟੀਮ ‘ਚ ਸ਼ਾਮਲ ਕੀਤਾ ਗਿਆ। ਉਹ ਇਸ ਤੋਂ ਪਹਿਲਾਂ ਅੱਠ ਮਹੀਨੇ ਤਕ ਟੀਮ ਤੋਂ ਬਾਹਰ ਰਹੇ। ਅੰਤਰਿਮ ਕੋਚ ਲਿਓਨਿਲ ਸਕਾਲੋਨੀ ਨੇ ਪੰਜ ਵਾਰ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਮੇਸੀ ਨੂੰ ਵੈਨੇਜੁਏਲਾ ਦੇ ਮੋਰੱਕੋ ਖਿਲਾਫ ਹੋਣ ਵਾਲੇ ਦੋਸਤਾਨਾ ਮੈਚਾਂ ਲਈ ਟੀਮ ‘ਚ ਚੁਣਿਆ ਹੈ। ਇਸ 31 ਸਾਲਾ ਸਟ੍ਰਾਈਕਰ ਨੇ ਪਿਛਲੇ ਸਾਲ ਜੂਨ ‘ਚ ਵਿਸ਼ਵ ਕੱਪ ‘ਚ ਫਰਾਂਸ ਦੇ ਹੱਥੋਂ ਹਾਰ ਦੇ ਬਾਅਦ ਅਰਜਨਟੀਨਾ ਵੱਲੋਂ ਮੈਚ ਨਹੀਂ ਖੇਡਿਆ ਹੈ। ਲੰਬੇ ਸਮੇਂ ਤਕ ਬਾਹਰ ਰਹਿਣ ਵਾਲੇ ਇਕ ਹੋਰ ਖਿਡਾਰੀ ਏਂਜੇਲ ਡੀ ਮਾਰੀਆ ਦੀ ਵੀ ਟੀਮ ‘ਚ ਵਾਪਸੀ ਹੋਈ ਹੈ।

Leave a Reply

Your email address will not be published. Required fields are marked *