ਜੰਮੂ-ਕਸ਼ਮੀਰ ਦੀਆਂ ਬੱਸਾਂ ‘ਚੋਂ 90 ਕਿਲੋ ਨਸ਼ੀਲਾ ਪਦਾਰਥ ਬਰਾਮਦ, 2 ਗ੍ਰਿਫਤਾਰ

ਜਲੰਧਰ (ਸੁਨੀਲ ਮਹਾਜਨ)—ਗੋਰਾਇਆ ਪੁਲਸ ਅਤੇ ਸੀ.ਏ.ਸਟਾਫ ਦਿਹਾਤ ਦੀ ਪੁਲਸ ਨੇ ਦੋ ਜੰਮੂ-ਕਸ਼ਮੀਰ ਦੀਆਂ ਬੱਸਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਗੋਰਾਇਆ ਨੈਸ਼ਨਲ ਹਾਈਵੇਅ ‘ਤੇ ਸ਼ਾਮ ਨੂੰ ਗੋਰਾਇਆ ਪੁਲਸ ਅਤੇ ਸੀ.ਟੀ. ਸਟਾਫ ਪੁਲਸ ਨੇ ਨਾਕੇਬੰਦੀ ਦੌਰਾਨ ਇਨ੍ਹਾਂ ਬੱਸਾਂ ਨੂੰ ਕਬਜ਼ੇ ‘ਚ ਲਿਆ ਹੈ। ਦੋਵੇਂ ਬੱਸਾਂ ਦੇ ਅੰਦਰ ਕੋਈ ਸਵਾਰੀ ਨਹੀਂ ਸੀ, ਸਿਰਫ ਇਕ ਡਰਾਇਵਰ ਅਤੇ ਕੰਡਕਟਰ ਹੀ ਮੌਜੂਦ ਸੀ।  ਦੋਵੇਂ ਖਾਲੀ ਬੱਸਾਂ ਦਿੱਲੀ ਜਾ ਰਹੀਆਂ ਸਨ। ਬੱਸਾਂ ਦੇ ਅੰਦਰੋਂ ਭਾਰਤੀ ਕਰੰਸੀ ਅਤੇ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੁਲਸ ਨੇ ਬੱਸਾਂ, ਡਰਾਇਵਰ ਅਤੇ ਕੰਡਕਟਰ ਨੂੰ ਹਿਰਾਸਤ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਬੱਸ ਦੇ ਡਰਾਇਵਰ ਪੁਲਵਾਮਾ ਦੇ ਰਹਿਣ ਵਾਲੇ ਹਨ, ਜਦੋਂ ਜਲੰਧਰ ਦਿਹਾਤ ਦੇ ਸੀ.ਐੱਸ. ਸਟੀਫ ਦੀ ਪੁਲਸ ਨੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ 6 ਲੱਖ 90 ਹਜ਼ਾਰ ਦੀ ਇੰਡੀਅਨ ਕਰੰਸੀ ਅਤੇ 90 ਕਿਲੋ ਚੂਰਾ ਪੋਸਤ ਬੱਸ ‘ਚੋਂ ਮਿਲਿਆ। ਜਲਦੀ ਹੀ ਇਸ ਦੀ ਪ੍ਰੈੱਸਵਾਰਤਾ ਜਲੰਧਰ ਦੇ ਐੱਸ.ਐੱਸ.ਪੀ. ਨਵਜੋਤ ਸਿੰਘ ਮਹਿਲ ਕਰਨਗੇ।

Leave a Reply

Your email address will not be published. Required fields are marked *