ਦੂਜੀ ਨੋਟਬੰਦੀ : ਬਜ਼ਾਰਾਂ ਵਿਚ ਬੰਦ ਹੋਵੇਗਾ ਨਕਦ-ਉਧਾਰ ਦਾ ਕਾਰੋਬਾਰ

ਨਵੀਂ ਦਿੱਲੀ — Unregulated Deposit ‘ਤੇ ਪਾਬੰਦੀ ਲਗਾਉਣ ਵਾਲੇ ਆਰਡੀਨੈਂਸ ਕਾਰਨ ਬਜ਼ਾਰਾਂ ਅਤੇ ਛੋਟੇ ਕਾਰੋਬਾਰੀਆਂ ‘ਚ ਹੜਕੰਪ ਮੱਚ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਦਾਇਰੇ ਵਿਚ ਕਈ ਤਰ੍ਹਾਂ ਦੇ ਰਸਮੀ ਕਾਰੋਬਾਰੀ ਲੈਣ-ਦੇਣ ਵੀ ਸ਼ਾਮਲ ਹੋ ਜਾਣਗੇ ਜਿਹੜੇ ਕਿ ਹੁਣ ਤੱਕ ਸਰਕਾਰੀ ਰਿਕਾਰਡ ਵਿਚ ਨਹੀਂ ਆਉਂਦੇ ਸੀ।

ਹਾਲਾਂਕਿ ਆਰਡੀਂਨੈਂਸ ਵਿਚ ਕਿਸੇ ਵੀ ਵਸਤੂ ਜਾਂ ਸੇਵਾ ਦੀ ਸਪਲਾਈ ਲਈ ਦਿੱਤੇ ਗਏ ਐਡਵਾਂਸ ਨੂੰ ਅਲਗ ਰੱਖਿਆ ਗਿਆ ਹੈ।

ਪਰ ਅਜੇ ਵੀ Unregulated ਡਿਪਾਜ਼ਿਟ ਦੀ ਪਰਿਭਾਸ਼ਾ ‘ਤੇ ਡੂੰਘਾ ਮਤਭੇਦ ਹੈ ਅਤੇ ਸਰਕਾਰ ਕੋਲੋਂ ਸਫਾਈ ਮੰਗੀ ਜਾ ਰਹੀ ਹੈ। ਕਈ ਵਪਾਰੀ ਸੰਗਠਨਾਂ ਨੇ ਵਿੱਤ ਮੰਤਰਾਲੇ ਨੂੰ ਆਰਡੀਨੈਂਸ ਦੇ ਸੈਕਸ਼ਨ 2(17) ਦੇ ਤਹਿਤ Unregulated ਡਿਪਾਜ਼ਿਟ ਲਈ ‘ਬਾਏ ਦਾ ਵੇਅ ਆਫ ਬਿਜ਼ਨੈੱਸ’ ਨੂੰ ਹੋਰ ਸਪੱਸ਼ਟ ਕਰਨ ਲਈ ਕਿਹਾ ਹੈ। ਵਪਾਰਕ ਸੂਤਰਾਂ ਦਾ ਕਹਿਣਾ ਹੈ ਕਿ ਬਜ਼ਾਰਾਂ ਵਿਚ ਕਾਰੋਬਾਰ ਜ਼ਰੂਰਤਾਂ ਲਈ ਬਿਨਾਂ ਵਿਆਜ ਆਪਸੀ ਲੈਣ-ਦੇਣ ਆਮਤੌਰ ‘ਤੇ ਕਰਦੇ ਹੀ ਰਹਿੰਦੇ ਹਨ, ਹਾਲਾਂਕਿ ਇਨ੍ਹਾਂ ਦਾ ਇਸਤੇਮਾਲ ਆਮਦਨ ਲੁਕਾਉਣ ਲਈ ਵੀ ਕੀਤਾ ਜਾਂਦਾ ਹੈ। ਐਮਰਜੈਂਸੀ ਜ਼ਰੂਰਤਾਂ ਲਈ ਕਾਰੋਬਾਰੀ ਮੌਖਿਕ ਜਾਂ ਹੁੰਡਾ-ਪਰਚੀ ਵਰਗੇ ਗੈਰ-ਰਸਮੀ ਕਰਾਰ ‘ਤੇ ਵੀ ਲੱਖਾਂ ਦਾ ਲੈਣ-ਦੇਣ ਕਰਦੇ ਹਨ। ਕਮੇਟੀਆਂ ‘ਚ ਜਮ੍ਹਾਂ ਵੀ ਇਕ ਆਮ ਰੁਝਾਨ ਹੈ। ਅਜਿਹੇ ਸਾਰੇ ਤਰੀਕੇ ਇਸ ਆਰਡੀਨੈਂਸ ਦੇ ਦਾਇਰੇ ਵਿਚ ਹੋਣਗੇ, ਜਿਨ੍ਹਾਂ ਲਈ 10 ਸਾਲ ਦੀ ਕੈਦ ਜਾਂ 25 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਮਾਹਰਾਂ ਅਨੁਸਾਰ,’ਸਟੈਂਡਿੰਗ ਕਮੇਟੀ ਦੀ ਰਿਪੋਰਟ ‘ਚ ਸਿਰਫ ਪਬਲਿਕ ਡਿਪਾਜ਼ਿਟ ਦੀ ਗੱਲ ਹੀ ਕਹੀ ਗਈ ਸੀ ਜਦੋਂਕਿ ਆਰਡੀਨੈਂਸ ਦੇ ਸੈਕਸ਼ਨ 2(6) ‘ਚ ਰਿਸ਼ਤੇ ਨੂੰ ਛੱਡ ਕੇ ਹਰ ਵਿਅਕਤੀ, ਪ੍ਰੋਪਰਾਈਟਰਸ਼ਿਪ, ਫਰਮ, ਐਲ.ਐਲ.ਪੀ., ਕੰਪਨੀ, ਟਰੱਸਟ ਸ਼ਾਮਲ ਹੈ। ਆਮ ਕਾਰੋਬਾਰ ਲਈ ਕਈ ਤਰ੍ਹਾਂ ਦੇ ਲੋਨ, ਐਡਵਾਂਸ ਅਤੇ ਲੈਣ-ਦੇਣ ‘ਤੇ ਇਸ ਦਾ ਅਸਰ ਹੋਵੇਗਾ। ਇਹ ਹੀ ਕਾਰਨ ਹੈ ਕਿ ਆਮ ਕਾਰੋਬਾਰੀਆਂ ‘ਚ ਇਸ ਨੂੰ ਲੈ ਕੇ ਚਿੰਤਾ ਹੈ।

ਕਈ ਕਾਰੋਬਾਰੀ ਵੱਡੇ ਪੈਮਾਨੇ ‘ਤੇ ਮਾਰਕਿਟ ਵਿਚੋਂ ਪੈਸਾ ਚੁੱਕਦੇ ਹਨ ਅਤੇ ਉਸੇ ਵਿੱਤੀ ਸਾਲ ਵਿਚ ਚੁਕਾ ਦਿੰਦੇ ਹਨ ਜਿਸ ਕਾਰਨ ਇਹ ਟਰਾਂਜੈਕਸ਼ਨ ਉਨ੍ਹਾਂ ਦੇ ਐਂਟਰੀਆਂ ਵਿਚ ਦਰਜ ਨਹੀਂ ਹੁੰਦੀ। ਕਾਨੂੰਨ ਇਨ੍ਹਾਂ ਡੈੱਡ-ਐਂਟਰੀਜ਼ ਨੂੰ ਰੋਕਣ ‘ਚ ਕਾਰਗਰ ਹੋਵੇਗਾ।

ਮਾਹਰਾਂ ਅਨੁਸਾਰ ਜੇਕਰ ਕੋਈ ਕਿਸੇ ਨੂੰ ਕਾਰੋਬਾਰ ਲਈ ਪੈਸਾ ਦੇ ਰਿਹਾ ਹੈ ਤਾਂ ਜ਼ਰੂਰੀ ਹੈ ਕਿ ਉਹ ਉਸ ‘ਤੇ ਵਿਆਜ ਲਵੇ ਅਤੇ ਟੀ.ਡੀ.ਐਸ. ਕੱਟੇ ਅਤੇ ਜਮ੍ਹਾ ਕਰਵਾਏ। ਸੰਬੰਧਿਤ ਵਿਅਕਤੀ ਵੀ ਇਸ ਨੂੰ ਆਪਣੀ ਫਾਈਲਿੰਗ ਵਿਚ ਇਸ ਨੂੰ ਦਰਸਾਏਗਾ। ਇਸ ਤਰ੍ਹਾਂ ਨਾਲ ਹਰ ਡਿਪਾਜ਼ਿਟ ਸਰਕਾਰ ਦੀ ਨਜ਼ਰ ਵਿਚ ਹੋਵੇਗਾ। ਪਰ ਜੇਕਰ ਕਿਸੇ ਨੇ ਸਪਲਾਈ ਲਈ ਐਡਵਾਂਸ ਦਿੱਤਾ ਅਤੇ ਆਰਡਰ ਕੈਂਸਲ ਹੋ ਗਿਆ ਜਾਂ ਰਕਮ ਬਚ ਗਈ ਹੈ ਤਾਂ ਉਸਨੂੰ ਵੀ ਨਿਰਧਾਰਤ ਸਮਾਂ-ਸੀਮਾ ‘ਚ ਵਾਪਸ ਕਰਨਾ ਹੁੰਦਾ ਹੈ। ਹਾਲਾਂਕਿ ਆਰਡੀਨੈਂਸ ‘ਚ ਇਸ ਤਰ੍ਹਾਂ ਦੇ ਐਡਵਾਂਸ ਨੂੰ ਬਾਹਰ ਰੱਖਿਆ ਗਿਆ ਹੈ।

 

Leave a Reply

Your email address will not be published. Required fields are marked *