ਐਮੇਜ਼ਾਨ ਜੰਗਲ ‘ਚ ਮ੍ਰਿਤਕ ਮਿਲੀ ਵੱਡੀ ਵ੍ਹੇਲ, ਤਸਵੀਰਾਂ

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਦੇ ਐਮੇਜ਼ਾਨ ਜੰਗਲ ਵਿਚ ਇਕ ਵੱਡੀ ਅਤੇ ਭਾਰੀ ਵ੍ਹੇਲ ਮ੍ਰਿਤਕ ਪਾਈ ਗਈ ਹੈ। ਜੰਗਲੀ ਜੀਵ ਮਾਹਰ ਹੁਣ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਇਕ ਅਨੁਮਾਨ ਮੁਤਾਬਕ ਮ੍ਰਿਤਕ ਵ੍ਹੇਲ ਇਕ ਸਾਲ ਦਾ ਛੋਟਾ ਬੱਚਾ ਹੈ, ਜੋ ਸੰਭਵ ਤੌਰ ‘ਤੇ ਆਪਣੀ ਮਾਂ ਤੋਂ ਵੱਖ ਹੋ ਗਿਆ ਸੀ। ਇਹ ਲੱਗਭਗ 8 ਮੀਟਰ ਲੰਬਾ ਹੈ।

PunjabKesari

ਬ੍ਰਾਜ਼ੀਲ ਦੇ ਮੈਰਾਜੋ ਟਾਪੂ ‘ਤੇ ਐਮੇਜ਼ਾਨ ਨਦੀ ਦੇ ਕਿਨਾਰੇ ‘ਤੇ ਸਮੁੰਦਰ ਤੋਂ ਲੱਗਭਗ 15 ਮੀਟਰ ਦੀ ਦੂਰੀ ‘ਤੇ  ਵ੍ਹੇਲ ਦੀ ਲਾਸ਼ ਪਾਈ ਗਈ। ਸ਼ੁਰੂ ਵਿਚ ਮਾਹਰਾਂ ਨੂੰ ਲਾਸ਼ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ।

PunjabKesari

ਬਿਚੋ ਡੀ’ਆਗੂਆ ਇੰਸਟੀਚਿਊਟ ਨੇ ਫੇਸਬੁੱਕ ਪੋਸਟ ਵਿਚ ਕਿਹਾ ਸੀ ਕਿ ਇਹ ਪੂਰੀ ਤਰਾਂ ਨਾਲ ਸਮਝਣ ਯੋਗ ਸੀ ਕਿ ਸ਼ੁੱਕਰਵਾਰ ਨੂੰ ਪਾਈ ਗਈ ਲਾਸ਼ ‘ਤੇ ਜ਼ਖਮ ਦਾ ਕੋਈ ਨਿਸ਼ਾਨ ਨਹੀਂ ਸੀ। 10 ਵਿਗਿਆਨੀਆਂ ਦਾ ਸਮੂਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਸਮੁੰਦਰੀ ਜੀਵ ਪਾਣੀ ਤੋਂ ਇੰਨੀ ਦੂਰ ਕਿਵੇਂ ਪਹੁੰਚ ਗਿਆ।

PunjabKesari

ਟੀਮ ਦੇ ਮੈਂਬਰ ਮੈਰੀਟਾਈਮ ਹੇਰਾਲਡ ਨੇ ਸੁਝਾਅ ਦਿੱਤਾ ਕਿ  ਵ੍ਹੇਲ ਦੀ ਮੌਤ ਦਾ ਕਾਰਨ ਸਮੁੰਦਰੀ ਪਲਾਸਟਿਕ ਨੂੰ ਨਿਗਲਣਾ ਹੋ ਸਕਦਾ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

 

Leave a Reply

Your email address will not be published. Required fields are marked *