ਗੂਗਲ ਨੇ ਗਲਤ ਅਪਡੇਟ ਕੀਤਾ ਸੁੱਖੀ ਦਾ ‘ਬਰਥਡੇ’

ਜਲੰਧਰ (ਬਿਊਰੋ) — ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਰੈਪਰ ਸੁੱਖੀ ਹਮੇਸ਼ਾ ਹੀ ਆਪਣੇ ਗੀਤਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਸੁੱਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਦਿੱਤੀ ਕੀ ਮੇਰਾ ਬਰਥਡੇ ਨਹੀਂ ਹੈ। ਗੂਗਲ ਨੇ ਮੇਰਾ ਬਰਥਡੇ ਗਲਤ ਅਪਡੇਟ ਕੀਤਾ ਹੋਇਆ ਹੈ। ਦੱਸ ਦਈਏ ਕਿ ਸੁੱਖੀ ਦਾ ਬਰਥਡੇ 13 ਸਤੰਬਰ ਨੂੰ ਹੁੰਦਾ ਹੈ। ਜਦੋਂ ਕਿ ਗੂਗਲ ‘ਤੇ 18 ਫਰਵਰੀ 1990 ਅਪਡੇਟ ਕੀਤਾ ਹੋਇਆ ਹੈ। ਦੱਸ ਦਈਏ ਸੁੱਖੀ ਦਾ ਹਾਲ ਹੀ ‘ਚ ‘ਕੋਕਾ’ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਗੀਤਾਂ ਨੂੰ ਹਮੇਸ਼ਾ ਹੀ ਲੋਕਾਂ ਵਲੋਂ ਕਾਫੀ ਪਿਆਰ ਮਿਲਦਾ ਹੈ। ਸੁੱਖੀ ਦੇ ਗੀਤਾਂ ਦਾ ਨਵੀਂ ਪੀੜ੍ਹੀ ‘ਚ ਕਾਫੀ ਕ੍ਰੇਜ਼ ਦੇਖਣ ਮਿਲਦਾ ਹੈ।

   ਸੁੱਖੀ ਨੇ ਆਪਣੇ ਬਰਥਡੇ ਬਾਰੇ ਆਪ ਦਿੱਤੀ ਜਾਣਕਾਰੀ 

PunjabKesari,ਸੁੱਖੀ ਬਰਥਡੇ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ, Sukhe birthday hd photo image
ਦੱਸਣਯੋਗ ਹੈ ਕਿ ਸੁੱਖੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਸੁੱਖੀ ਸਿਰਫ ਗਾਇਕੀ ਦੇ ਖੇਤਰ ‘ਚ ਹੀ ਨਹੀਂ ਸਗੋਂ ਸੰਗੀਤਕਾਰ, ਗੀਤਕਾਰ ਵਜੋਂ ਵੀ ਜਾਣੇ ਜਾਂਦੇ ਹਨ। ਸੁੱਖੀ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ‘ਸਨਾਈਪਰ’ ਗੀਤ ਸ਼ੁਰੂਆਤ ਕੀਤੀ ਸੀ। ਸੁੱਖੀ ਦੇ ਹਿੱਟ ਗੀਤਾਂ ਦੀ ਲਿਸਟ ‘ਚ ‘ਸਨਾਈਪਰ’ ਤੋਂ ਇਲਾਵਾ ‘ਸੁਸਾਈਡ’, ‘ਜਾਗੁਅਰ’, ‘ਕੁੜੀਏ ਸਨੇਪਚੈਟ ਵਾਈਏ’, ‘ਸੁਪਰਸਟਾਰ’, ‘ਇਨਸੇਨ’ ਵਰਗੇ ਕਈ ਗੀਤ ਸ਼ਾਮਲ ਹਨ।

Leave a Reply

Your email address will not be published. Required fields are marked *