Filmfare Glamour & Style Awards : ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਲਾਈ ਮਹਿਫਲ

ਮੁੰਬਈ(ਬਿਊਰੋ)— ਸੋਮਵਾਰ ਦੀ ਰਾਤ ਨੂੰ ਮੁਬੰਈ ‘ਚ ‘ਫਿਲਮਫੇਅਰ ਗਲੈਮਰ ਐਂਡ ਸਟਾਈਲ ਐਵਾਰਡਜ਼’ ਦਾ ਆਯੋਜਨ ਹੋਇਆ ਸੀ। ਜਿਸ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਦੀਪਿਕਾ ਪਾਦੂਕੋਣ, ਸੋਨਮ ਕਪੂਰ, ਕਾਜੋਲ, ਸ਼ਾਹਿਦ ਕਪੂਰ ਵਰਗੇ ਕਈ ਸਿਤਾਰਿਆਂ ਨੇ ਇਸ ਐਵਾਰਡ ਫਕੰਸ਼ਨ ‘ਚ ਸ਼ਿਰਕਤ ਕੀਤੀ।

ਸਾਰੇ ਸਟਾਰਸ ਆਪਣੇ ਸਟਾਈਲ ਨਾਲ ਸਾਰਿਆਂ ਨੂੰ ਇੰਪ੍ਰੈੱਸ ਕਰਦੇ ਨਜ਼ਰ ਆਏ। ਜਿੱਥੇ ਦੀਪਿਕਾ ਪਾਦੂਕੋਣ ਪਿੰਕ ਕਲਰ ਦੀ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗੀ ਤਾਂ ਉਥੇ ਹੀ ਸੋਨਮ ਕਪੂਰ ਵੀ ਬਲੈਕ ਕਲਰ ਦੀ ਡਰੈੱਸ ‘ਚ ਕਹਿਰ ਢਾਇਆ।

ਸੋਨਮ ਕਪੂਰ ਨੇ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ। ਇਸ ਡਰੈੱਸ ਨੂੰ ਸਾੜ੍ਹੀ ਦਾ ਲੁੱਕ ਦਿੱਤਾ ਗਿਆ ਸੀ।

ਹਰ ਵਾਰ ਦੀ ਤਰ੍ਹਾਂ ਰੇਖਾ ਆਪਣੇ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤਦੀ ਨਜ਼ਰ ਆਈ। ਉਨ੍ਹਾਂ ਨੇ ਮਨੀਸ਼ ਮਲਹੋਤਰਾ ਦਾ ਗੋਲਡਨ ਕਲਰ ਦਾ ਸ਼ਰਾਰਾ ਪਾਇਆ ਸੀ।

ਸਿਲਵਰ ਕਲਰ ਦੀ ਡਰੈੱਸ ‘ਚ ਜਾਨਹਵੀ ਕਪੂਰ ਬਹੁਤ ਪਿਆਰੀ ਲੱਗ ਰਹੀ ਸੀ। ਕਾਜੋਲ ਯੈੱਲੋ ਕਲਰ ਦੀ ਡਰੈੱਸ ਅਤੇ ਮੈਚਿੰਗ ਈਅਰਰਿੰਗ ਨਾਲ ਸਿੰਪਲ ਮੇਕਅੱਪ ‘ਚ ਸ਼ਾਨਦਾਰ ਲੱਗ ਰਹੀ ਸੀ।

Leave a Reply

Your email address will not be published. Required fields are marked *