ਰਾਸ਼ਟਰੀ ਮਹਿਲਾ ਹਾਕੀ : ਉੜੀਸਾ ਨੇ ਕੁਰਗ ਨੂੰ 3-0 ਨਾਲ ਹਰਾਇਆ

ਹਿਸਾਰ— ਉੜੀਸਾ ਨੇ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ (ਡਵੀਜ਼ਨ ਏ) ‘ਚ ਮੰਗਲਵਾਰ ਨੂੰ ਇੱਥੇ ਕੁਰਗ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰਖਿਆ। ਪੂਲ ਏ ‘ਚ ਸ਼ਾਮਲ ਉੜੀਸਾ ਦੇ ਚਾਰ ਮੈਚਾਂ ‘ਚ 6 ਅੰਕ ਹਨ ਜਦਕਿ ਕੁਰਗ ਇਕ ਵੀ ਮੈਚ ਜਿੱਤਣ ‘ਚ ਸਫਲ ਨਹੀਂ ਰਿਹਾ ਅਤੇ ਸਕੋਰ ਬੋਰਡ ‘ਚ ਸਭ ਤੋਂ ਹੇਠਾਂ ਹੈ। ਪੂਲ ਬੀ ‘ਚ ਹਾਕੀ ਗੰਗਪੁਰ-ਉੜੀਸਾ ਨੇ ਭੋਪਾਲ ਨੂੰ 3-1 ਨਾਲ ਹਰਾ ਕੇ ਚਾਰ ਮੈਚਾਂ ‘ਚ ਪਹਿਲੀ ਵਾਰ ਜਿੱਤ ਦਰਜ ਕੀਤੀ ਹੈ। ਭੋਪਾਲ ਇਕ ਵੀ ਮੈਚ ਜਿੱਤਣ ‘ਚ ਸਫਲ ਨਹੀਂ ਰਿਹਾ।

Leave a Reply

Your email address will not be published. Required fields are marked *