ਰਾਓਨਿਚ ਅਤੇ ਸ਼ਾਪੋਵਾਲੋਵ ਨੇ ਜਿੱਤ ਨਾਲ ਕੀਤੀ ਸ਼ੁਰੂਆਤ

ਰੋਟਰਡੈਮ (ਨੀਦਰਲੈਂਡਸ)— ਕੈਨੇਡਾ ਦੇ ਚੌਥਾ ਦਰਜਾ ਪ੍ਰਾਪਤ ਮਿਲੋਸ ਰਾਓਨਿਚ ਨੇ ਰੋਟਰਡੈਮ ਓਪਨ ਏ.ਟੀ.ਪੀ. ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਮੰਗਲਵਾਰ ਨੂੰ ਇੱਥੇ ਜਰਮਨੀ ਦੇ ਫਿਲਿਪ ਕੋਲਸ਼੍ਰਾਈਬਰ ਨੂੰ ਸਿੱਧੇ ਸੈੱਟ ‘ਚ ਹਰਾਇਆ। ਰਾਓਨਿਚ ਨੂੰ ਹਾਲਾਂਕਿ ਕੋਲਸ਼੍ਰਾਈਬਰ ਤੋਂ ਸਖਤ ਚੁਣੌਤੀ ਮਿਲੀ ਅਤੇ ਦੋਵੇਂ ਸੈੱਟ ਦਾ ਫੈਸਲਾ ਟਾਈ-ਬ੍ਰੇਕਰ ਦੇ ਜ਼ਰੀਏ ਹੋਇਆ। ਰਾਓਨਿਚ ਨੇ ਇਸ ਕਰੀਬੀ ਮੁਕਾਬਲੇ ਨੂੰ 7-6, 7-5 ਨਾਲ ਜਿੱਤਿਆ।

ਕੈਨੇਡਾ ਦੇ ਹੀ 10ਵਾਂ ਦਰਜਾ ਪ੍ਰਾਪਤ ਦਾਨਿਸ ਸ਼ਾਪੋਵਾਲੋਵ ਨੇ ਕੋਏਸ਼ੀਆ ਦੇ ਫਰਾਂਕੋ ਸਕੁਗੋਰ ਨੂੰ 7-5, 6-3 ਨਾਲ ਹਰਾਇਆ। ਹੋਰਨਾਂ ਮੁਕਾਬਲਿਆਂ ‘ਚ ਲਾਤੀਵੀਆ ਦੇ ਅਰਨੇਸਟ ਗੁਲਬਿਸ ਨੇ ਰੋਮਾਨੀਆ ਦੇ ਮਾਰੀਅਸ ਕੋਪਿਲ ਨੂੰ ਆਸਾਨੀ ਨਾਲ 6-2, 6-4 ਨਾਲ ਹਰਾਇਆ। ਸਪੇਨ ਦੇ ਫਰਨਾਂਡੋ ਵੇਰਡਾਸਕੋ ਆਸਟਰੇਲੀਆ ਦੇ ਮੈਥਿਊ ਐਬਡੇਨ ‘ਤੇ ਭਾਰੀ ਪਏ। ਵੇਰਡਾਸਕੋ ਨੇ ਇਹ ਮੁਕਾਬਲਾ 7-5, 6-4 ਨਾਲ ਜਿੱਤਿਆ।

Leave a Reply

Your email address will not be published. Required fields are marked *