ਨਵੇਂ ਡੀ. ਜੀ. ਪੀ. ਵਲੋਂ ਵੱਡੇ ਪੱਧਰ ‘ਤੇ ਪੁਲਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, ਤਲਵੰਡੀ ਭਾਈ (ਵੈੱਬ ਡੈਸਕ, ਗੁਲਾਟੀ) : ਪੰਜਾਬ ਨਵੇਂ ਡੀ. ਜੀ. ਪੀ. ਦਿਨਕਰ ਗੁਪਤਾ ਦੀ ਤਾਇਨਾਤੀ ਤੋਂ ਬਾਅਦ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਇਕ ਪੀ. ਸੀ. ਐੱਸ. ਅਤੇ 13 ਆਈ. ਏ. ਐੱਸ. ਅਫਸਰਾਂ ਦੇ ਤਬਾਦਲੇ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਛੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ (ਡੀ. ਸੀ) ਅਤੇ 8 ਜ਼ਿਲਿਆਂ ਦੇ ਐੱਸ. ਐੱਸ. ਪੀ. ਵੀ ਬਦਲ ਦਿੱਤੇ ਗਏ ਹਨ।
ਫਰੀਦਕੋਟ ਵਿਚ ਗੁਰਲਵਲੀਨ ਸਿੰਘ ਸਿੱਧੂ ਨੂੰ ਡੀ. ਸੀ. ਲਾਇਆ ਗਿਆ ਹੈ। ਇਸ ਦੇ ਨਾਲ ਹੀ ਕਪੂਰਥਲਾ ਵਿਚ ਦਵਿੰਦਰ ਪਾਲ ਸਿੰਘ ਖਰਬੰਦਾ, ਫ਼ਤਿਹਗੜ੍ਹ ਸਾਹਿਬ ਵਿਚ ਪ੍ਰਸ਼ਾਂਤ ਕੁਮਾਰ ਗੋਇਲ, ਅੰਮ੍ਰਿਤਸਰ ਵਿਚ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਬਰਨਾਲਾ ਵਿਚ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਡੀ. ਸੀ. ਲਗਾਇਆ ਗਿਆ ਹੈ।
ਮੋਗਾ ਦੇ ਐੱਸ. ਐੱਸ. ਪੀ. ਗੁਲਨੀਤ ਖੁਰਾਣਾ (ਆਈ. ਪੀ. ਐੱਸ.) ਦਾ ਤਬਦਲਾ ਕੀਤਾ ਗਿਆ ਹੈ। ਏ. ਆਈ. ਜੀ. ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਗੌਰਵ ਗਰਗ (ਆਈ. ਪੀ. ਐੱਸ.) ਮੋਗਾ ਦੇ ਨਵੇਂ ਜ਼ਿਲਾ ਪੁਲਿਸ ਮੁਖੀ ਹੋਣਗੇ। ਮੌਜੂਦਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੂੰ ਮਾਨਸਾ ਦੇ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਜਦਕਿ ਮੁਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਚਾਹਨ ਦਾ ਵੀ ਤਬਾਦਲਾ ਹੋਇਆ ਹੈ।
ਚੰਦਰ ਗੈਂਦ ਨੂੰ ਫਿਰੋਜ਼ਪੁਰ ਦਾ ਡੀ. ਸੀ., ਧਰਮ ਪਾਲ ਨੂੰ ਮੁੱਖ ਪ੍ਰਸ਼ਾਸਕ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ (ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ), ਬਲਵਿੰਦਰ ਸਿੰਘ ਧਾਲੀਵਾਲ ਨੂੰ ਡਾਇਰੈਕਟਰ (ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ) ਤੇ ਨਾਲ ਹੀ ਵਾਧੂ ਚਾਰਜ ਕਾਰਜਕਾਰੀ ਡਾਇਰੈਕਟਰ, ਪੰਜਾਬ ਸਟੇਟ ਸ਼ਡਿਊਲਡ ਕਾਸਟਸ ਲੈਂਡ ਡਿਵਲਪਮੈਂਟ ਅਤੇ ਵਿੱਤ ਕਾਰਪੋਰੇਸ਼ਨ ਦਿੱਤਾ ਗਿਆ ਹੈ।

Leave a Reply

Your email address will not be published. Required fields are marked *