ਟੈਸਟ ਰੈਂਕਿੰਗ ‘ਚ ਭਾਰਤ ਨੰਬਰ ਵਨ, ਪੰਜਵੇਂ ਸਥਾਨ ‘ਤੇ ਖਿਸਕਿਆ ਇੰਗਲੈਂਡ

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਦੀ ਟੈਸਟ ਰੈਂਕਿੰਗ ‘ਚ ਇੰਗਲੈਂਡ ਦੀ ਟੀਮ ਨੂੰ ਵੈਸਟਇੰਡੀਜ਼ ਤੋਂ ਸੀਰੀਜ਼ ਗੁਆਉਣ ਦਾ ਨੁਕਸਾਨ ਹੋਇਆ ਹੈ। ਵਿੰਡੀਜ਼ ਖਿਲਾਫ ਪਹਿਲੇ ਦੋ ਟੈਸਟ ਮੈਚ ‘ਚ ਸ਼ਰਮਨਾਕ ਹਾਰ ਝਲਣ ਵਾਲੇ ਇੰਗਲੈਂਡ ਦੀ ਟੀਮ ਟੈਸਟ ਰੈਂਕਿੰਗ ‘ਚ ਤੀਜੇ ਤੋਂ ਪੰਜਵੇਂ ਸਥਾਨ ‘ਤੇ ਖਿਸਕ ਗਈ ਹੈ। ਭਾਰਤੀ ਟੀਮ ਪਹਿਲੇ ਸਥਾਨ ‘ਤੇ ਬਣੀ ਹੋਈ ਹੈ।

ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ ‘ਚ ਭਾਵੇਂ ਹੀ ਇੰਗਲੈਂਡ ਨੇ ਜਿੱਤ ਦਰਜ ਕੀਤੀ ਪਰ ਸੀਰੀਜ਼ ‘ਚ 1-2 ਦੀ ਹਾਰ ਦਾ ਖਮਿਆਜ਼ਾ ਉਸ ਨੂੰ ਰੈਂਕਿੰਗ ‘ਚ ਝਲਣਾ ਪਿਆ ਹੈ। ਆਈ.ਸੀ.ਸੀ. ਦੀ ਟੈਸਟ ਰੈਂਕਿੰਗ ‘ਚ ਇੰਗਲੈਂਡ ਦੀ ਟੀਮ ਤੀਜੇ ਸਥਾਨ ਤੋਂ ਫਿਸਲ ਕੇ ਪੰਜਵੀਂ ਪਾਇਦਾਨ ‘ਤੇ ਪਹੁੰਚ ਗਈ ਹੈ।

ਭਾਰਤੀ ਟੀਮ ਕੋਲ 116 ਅੰਕ ਹਨ ਅਤੇ ਉਹ ਪਹਿਲੇ ਸਥਾਨ ‘ਤੇ ਕਾਇਮ ਹੈ। ਦੱਖਣੀ ਅਫਰੀਕਾ 110 ਅੰਕ ਦੇ ਨਾਲ ਦੂਜੇ ਜਦਕਿ ਨਿਊਜ਼ੀਲੈਂਡ 107 ਅੰਕ ਦੇ ਨਾਲ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਹਾਰ ਦਾ ਫਾਇਦਾ ਨਿਊਜ਼ੀਲੈਂਡ ਨੂੰ ਮਿਲਿਆ ਹੈ। ਇੰਗਲੈਂਡ ‘ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਵੈਸਟਇੰਡੀਜ਼ ਨੇ 7 ਅੰਕ ਹਾਸਲ ਕੀਤੇ ਹਨ। ਫਿਲਹਾਲ ਉਸ ਕੋਲ 77 ਅੰਕ ਹਨ ਅਤੇ ਉਹ ਟੈਸਟ ਰੈਂਕਿੰਗ ‘ਚ ਅੱਠਵੇਂ ਸਥਾਨ ‘ਤੇ ਹੈ। ਸ਼੍ਰੀਲੰਕਾ ਖਿਲਾਫ 2-0 ਦੀ ਕਲੀਨ ਸਵੀਪ ਕਰਨ ਵਾਲੀ ਆਸਟਰੇਲੀਆ ਨੇ 3 ਅੰਕ ਹਾਸਲ ਕੀਤੇ ਹਨ। ਉਹ ਟੈਸਟ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਹੈ।

ਟੈਸਟ ਟੀਮ ਰੈਂਕਿੰਗ
1. ਭਾਰਤ (116 ਅੰਕ)
2. ਦੱਖਣੀ ਅਫਰੀਕਾ (110 ਅੰਕ)
3. ਨਿਊਜ਼ੀਲੈਂਡ (107 ਅੰਕ)
4. ਆਸਟਰੇਲੀਆ (104 ਅੰਕ)
5. ਇੰਗਲੈਂਡ (104 ਅੰਕ)

Leave a Reply

Your email address will not be published. Required fields are marked *