ਇਟਲੀ ਲੀਗ : ਰੋਨਾਲਡੋ ਦੇ ਦਮ ‘ਤੇ ਯੁਵੇਂਟਸ ਨੇ ਸਾਸੂਓਲੋ ਨੂੰ ਹਰਾਇਆ

ਐਮੀਲੀਆ— ਚਮਤਕਾਰੀ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਦੇ ਇਕ ਗੋਲ ਅਤੇ ਅਸਿਸਟ ਦੇ ਦਮ ‘ਤੇ ਯੁਵੇਂਟਸ ਨੇ ਇਟਲੀ ਲੀਗ ਦੇ 23ਵੇਂ ਦੌਰ ਦੇ ਮੈਚ ‘ਚ ਸਾਸੂਓਲੋ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ ਸਕੋਰ ਬੋਰਡ ‘ਚ ਚੋਟੀ ‘ਤੇ ਕਾਬਜ਼ ਯੁਵੇਂਟਸ ਅਤੇ ਦੂਜੀ ਪਾਇਦਾਨ ‘ਤੇ ਮੌਜੂਦ ਨੇਪੋਲੀ ਵਿਚਾਲੇ 11 ਅੰਕਾਂ ਦਾ ਫਰਕ ਆ ਗਿਆ ਹੈ । ਰੋਨਾਲਡੋ ਇਸ ਸੀਜ਼ਨ ਯੁਵੇਂਟਸ ਲਈ ਅਜੇ ਤਕ ਕੁੱਲ 18 ਅਤੇ ਓਵਰਆਲ 20 ਗੋਲ ਕਰ ਚੁੱਕੇ ਹਨ। ਯੁਵੇਂਟਸ ਯੂਰਪੀ ਚੈਂਪੀਅਨਸ ਲੀਗ ਦੇ ਰਾਊਂਡ-ਆਫ-16 ‘ਚ 20 ਫਰਵਰੀ ਨੂੰ ਐਟਲੈਟਿਕੋ ਮੈਡ੍ਰਿਡ ਨਾਲ ਭਿੜੇਗੀ।

ਸਾਸੂਓਲੇ ਦੇ ਖਿਲਾਫ ਜੁਵੇਂਟਸ ਨੇ 23ਵੇਂ ਮਿੰਟ ‘ਚ ਹੀ ਵਾਧਾ ਹਾਸਲ ਕਰ ਲਿਆ ਸੀ। ਜਰਮਨ ਮਿਡਫੀਲਡਰ ਸਾਮੀ ਖੇਦੀਰਾ ਨੇ 18 ਗਜ ਦੇ ਬਾਕਸ ਦੇ ਅੰਦਰ ਤੋਂ ਆਸਾਨ ਜਿਹਾ ਗੋਲ ਕਰਦੇ ਹੋਏ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਪਹਿਲੇ ਹਾਫ ‘ਚ ਮੇਜ਼ਬਾਨ ਟੀਮ ਵਾਪਸੀ ਨਹੀਂ ਕਰ ਸਕੀ। ਉਸ ਨੇ ਯੁਵੇਂਟਸ ਦੇ ਖਿਲਾਫ ਕਈ ਹਮਲੇ ਕੀਤੇ। ਮੈਚ ਦੇ 55ਵੇਂ ਮਿੰਟ ‘ਚ ਸਾਸੂਓਲਾ ਦੇ ਡੋਮੇਨਿਕੋ ਬੇਰਾਰਡੀ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਆਪਣੀ ਟੀਮ ਨੂੰ ਬਰਾਬਰੀ ਨਾ ਦਿਵਾ ਸਕਿਆ। ਰੋਨਾਲਡੋ ਨੇ 70ਵੇਂ ਮਿੰਟ ‘ਚ ਕਾਰਨਰ ‘ਤੇ ਬਿਹਤਰੀਨ ਹੈਡਰ ਦੇ ਜ਼ਰੀਏ ਗੋਲ ਕਰਦੇ ਹੋਏ ਯੁਵੇਂਟਸ ਦਾ ਵਾਧਾ ਦੁਗਣਾ ਕਰ ਲਿਆ। ਮੈਚ ਦਾ ਤੀਜਾ ਗੋਲ 86ਵੇਂ ਮਿੰਟ ‘ਚ ਐੱਮਰੇ ਚੈਨ ਨੇ ਕੀਤਾ।

Leave a Reply

Your email address will not be published. Required fields are marked *