ਆਖਰ ਅੰਬਾਨੀ ਨੂੰ ਫਰਾਂਸ ਦੇ ਰੱਖਿਆ ਮੰਤਰੀ ਨਾਲ ਕਿਸ ਨੇ ਮਿਲਾਇਆ? ਮੋਦੀ ‘ਤੇ ਉੱਠੇ ਸਵਾਲ

ਨਵੀਂ ਦਿੱਲੀ: ਰਾਫਾਲ ਸੌਦੇ ਸਬੰਧੀ ਮੋਦੀ ਸਰਕਾਰ ਤੇ ਵਿਰੋਧੀ ਦਲ ਵਿੱਚ ਤਕਰਾਰ ਜਾਰੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਕੇ ਕਿਸੇ ਈ-ਮੇਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਾਫਾਲ ਸੌਦੇ ਤੋਂ ਐਨ ਪਹਿਲਾਂ ਅਨਿਲ ਅੰਬਾਨੀ ਫਰਾਂਸ ਦੇ ਮੰਤਰੀ ਨਾਲ ਮਿਲੇ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਸੌਦੇ ਤੋਂ ਪਹਿਲਾਂ ਅਨਿਲ ਅੰਬਾਨੀ ਫਰਾਂਸ ਦੇ ਰੱਖਿਆ ਮੰਤਰੀ ਨੂੰ ਕਿਵੇਂ ਮਿਲੇ? ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਇਨ੍ਹਾਂ ਦੋਵਾਂ ਵਿੱਚ ਵਿਚੋਲੇ ਦਾ ਕੰਮ ਕਰ ਰਹੇ ਸੀ।

ਉਨ੍ਹਾਂ ਸਬੂਤ ਵਜੋਂ ਇੱਕ ਈਮੇਲ ਵਿਖਾਈ ਜਿਸ ਵਿੱਚ ਲਿਖਿਆ ਸੀ ਕਿ ਰਾਫੇਲ ਡੀਲ ਤੋਂ ਪਹਿਲਾਂ ਅਨਿਲ ਅੰਬਾਨੀ ਫਰਾਂਸ ਦੇ ਮੰਤਰੀ ਨਾਲ ਮਿਲੇ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਸੌਦਾ ਹੋਣ ਤੋਂ 10 ਦਿਨ ਪਹਿਲਾਂ ਹੀ ਅਨਿਲ ਅੰਬਾਨੀ ਨੂੰ ਇਸ ਬਾਰੇ ਪਤਾ ਲੱਗ ਗਿਆ ਜਦਕਿ ਭਾਰਤ ਦੇ ਰੱਖਿਆ ਮੰਤਰਾਲੇ ਤੇ ਵਿਦੇਸ਼ ਸਕੱਤਰ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਸੀ।

ਰਾਹੁਲ ਨੇ ਕਿਹਾ ਕਿ ਅਨਿਲ ਅੰਬਾਨੀ ਨੂੰ ਪਹਿਲਾਂ ਹੀ ਪਤਾ ਸੀ ਕਿ ਉਨ੍ਹਾਂ ਨੂੰ ਰਾਫੇਲ ਸੌਦਾ ਮਿਲਣ ਵਾਲਾ ਹੈ। ਪੀਐਮ ਨੇ ਜੋ ਕੀਤਾ ਉਹ ਦੇਸ਼ ਧ੍ਰੋਹ ਤੇ ਸਰਕਾਰੀ ਗੋਪਨੀਅਤਾ ਦੀ ਉਲੰਘਣਾ ਹੈ। ਪਹਿਲਾਂ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਸੀ, ਹੁਣ ਇਹ ਆਫੀਸ਼ੀਅਲ ਸੀਕ੍ਰੇਟ ਐਕਟ ਦਾ ਮਾਮਲਾ ਹੋ ਗਿਆ ਹੈ। ਉਨ੍ਹਾਂ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ।

ਮੋਦੀ ’ਤੇ ਇਲਜ਼ਾਮ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਰੱਖਿਆ ਮਾਮਲੇ ਦੀ ਜਾਣਕਾਰੀ ਅਜਿਹੇ ਵਿਅਕਤੀ ਨੂੰ ਦਿੱਤੀ ਜਿਸ ਕੋਲ ਇਹ ਜਾਣਕਾਰੀ ਨਹੀਂ ਹੋਣੀ ਚਾਹੀਦੀ ਸੀ।

Leave a Reply

Your email address will not be published. Required fields are marked *