600 ਕਰੋੜ ਦੀ ਜ਼ਾਇਦਾਦ ਨੂੰ ਜਦੋਂ ਪ੍ਰਿਟੀ ਜ਼ਿੰਟਾ ਨੇ ਮਾਰੀ ਸੀ ਲੱਤ

ਮੁੰਬਈ (ਬਿਊਰੋ) — ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੀ ਜ਼ਿੰਦਗੀ ਦੇ 44 ਸਾਲ ਪੂਰੇ ਕਰ ਲਏ ਹਨ। ਪ੍ਰਿਟੀ ਜ਼ਿੰਟਾ ਦਾ ਜਨਮ 31 ਜਨਵਰੀ 1975 ਨੂੰ ਸ਼ਿਮਲਾ ‘ਚ ਪੈਦਾ ਹੋਈ ਪ੍ਰਿਟੀ ਨੇ ਬਾਲੀਵੁੱਡ ‘ਚ ਖਾਸ ਮੁਕਾਮ ਹਾਸਲ ਕੀਤਾ ਹੈ। ਫਿਲਮੀ ਦੁਨੀਆ ‘ਚ ਡਿੰਪਲ ਗਰਲ ਨਾ ਮਸ਼ਹੂਰ ਪ੍ਰਿਟੀ ਜ਼ਿੰਟਾ ਭਾਵੇਂ ਇੰਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਹ ਆਈ. ਪੀ. ਐਲ. ਦੇ ਮੈਚਾਂ ਦੌਰਾਨ ਆਪਣੀ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆ ਹੀ ਜਾਂਦੀ ਹੈ।
ਅਦਾਕਾਰੀ ਤੇ ਕਾਰੋਬਾਰ ਤੋਂ ਇਲਾਵਾ ਉਹ ਬੀ. ਬੀ. ਸੀ. ਲਈ ਆਰਟੀਕਲ ਵੀ ਲਿਖਦੀ ਹੁੰਦੀ ਸੀ। ਇੱਥੇ ਹੀ ਬੱਸ ਨਹੀਂ ਉਸ ਨੇ ਇਕ ਵਾਰ 600 ਕਰੋੜ ਦੀ ਜ਼ਾਇਦਾਦ ਨੂੰ ਵੀ ਠੋਕਰ ਮਾਰ ਦਿੱਤੀ ਸੀ। ਜਦੋਂ ਸ਼ਾਨਦਾਰ ਅਮਰੋਹੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਪ੍ਰਿਟੀ ਜ਼ਿੰਟਾ ਕੋਲ 600 ਕਰੋੜ ਦੀ ਜ਼ਾਇਦਾਦ ਹਾਸਲ ਕਰਨ ਦਾ ਮੌਕਾ ਆਇਆ ਸੀ।
ਦਰਅਸਲ ਪ੍ਰਿਟੀ ਜ਼ਿੰਟਾ ਨੂੰ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਦੱਸਿਆ ਜਾਂਦਾ ਹੈ। ਮੌਤ ਦੇ ਸਮੇਂ ਸ਼ਾਨਦਾਰ ਅਮਰੋਹੀ 600 ਕਰੋੜ ਦੀ ਜ਼ਾਇਦਾਦ ਦੇ ਮਾਲਕ ਸਨ ਤੇ ਉਹ ਪੂਰੀ ਜ਼ਾਇਦਾਦ ਪ੍ਰਿਟੀ ਜ਼ਿੰਟਾ ਦੇ ਨਾਂ ਕਰਨਾ ਚਾਹੁੰਦੇ ਸਨ ਪਰ ਉਸ ਨੇ ਇਹ ਜ਼ਾਇਦਾਦ ਲੈਣ ਤੋਂ ਨਾਂਹ ਕਰ ਦਿੱਤੀ ਸੀ।

ਦੱਸ ਦੇਈਏ ਕਿ ਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ ‘ਚ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦੇ ਚੁੱਕੀ ਹੈ। ਹਾਲ ਹੀ ‘ਚ ਉਸ ਦੀ ਫਿਲਮ ‘ਭੈਯਾ ਜੀ’ ਨਜ਼ਰ ਆਈ ਸੀ ਪਰ ਇਕ ਇੰਟਰਵਿਊ ਦੌਰਾਨ ਪ੍ਰਿਟੀ ਨੇ ਦੱਸਿਆ ਸੀ ਕਿ ਮੈਂ ਸੁਪਰਹਿੱਟ ਫਿਲਮ ‘ਜਬ ਵੀ ਮੇਟ’ ਛੱਡ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਪ੍ਰਿਟੀ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ।
ਉਸ ਨੇ ਕਿਹਾ, ”ਕਰੀਨਾ ਕਪੂਰ ਖਾਨ ਤੇ ਮੇਰੇ ਕੰਮ ਨੂੰ ਲੈ ਕੇ ਵੱਖਰਾ ਹੀ ਰਿਸ਼ਤਾ ਹੈ। ਅਸੀਂ ਦੋਵਾਂ ਨੇ ਇਕ-ਦੂਜੇ ਦੀਆਂ ਛੱਡੀਆਂ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ।” ਦਰਅਸਲ ਪ੍ਰਿਟੀ ਜ਼ਿੰਟਾ ਨੇ ‘ਜਬ ਵੀ ਮੇਟ’ ਛੱਡੀ ਤਾਂ ਇਹ ਕਿਰਦਾਰ ਕਰੀਨਾ ਨੂੰ ਮਿਲ ਗਿਆ ਪਰ ਜਦੋਂ ਕਰੀਨਾ ਨੂੰ ‘ਕੱਲ ਹੋ ਨਾ ਹੋ’ ਆਫਰ ਹੋਈ ਤਾਂ ਕਰਨ ਜੌਹਰ ਨਾਲ ਫੀਸ ਨੂੰ ਲੈ ਕੇ ਗੱਲ ਨਾ ਬਣੀ, ਜਿਸ ਕਾਰਨ ਬੇਬੋ ਨੇ ਇਹ ਫਿਲਮ ਛੱਡ ਦਿੱਤੀ ਸੀ। ਦੋਵੇਂ ਹੀ ਫਿਲਮਾਂ ਦੋਵੇਂ ਸਿਤਾਰਿਆਂ ਦੇ ਕਰੀਅਰ ‘ਚ ਇਕ ਵੱਖਰਾ ਮੁਕਾਮ ਲੈ ਕੇ ਆਈਆਂ।

Leave a Reply

Your email address will not be published. Required fields are marked *