ਹਾਰ ਤੋਂ ਬਾਅਦ ਰੋਹਿਤ ਦਾ ਬਿਆਨ, ਜਾਣੋ ਕੀ ਕਿਹਾ ਲੱਚਰ ਪ੍ਰਦਰਸ਼ਨ ਬਾਰੇ

ਹੈਮਿਲਟਨ : ਵਿਰਾਟ ਕੋਹਲੀ ਦੀ ਗੈਰ ਹਾਜ਼ਰੀ ‘ਚ ਭਾਰਤੀ ਟੀਮ ਦੇ ਕਪਤਾਨ ਬਣੇ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਚੌਥੇ ਕੌਮਾਂਤਰੀ ਕ੍ਰਿਕਟ ਮੈਚ ਵਿਚ 8 ਵਿਕਟਾਂ ਦੀ ਹਾਰ ਦੌਰਾਨ ਭਾਰਤ ਦੇ ਆਪਣੇ 7ਵੇਂ ਸਭ ਤੋਂ ਘੱਟ ਸਕੋਰ ‘ਤੇ ਸਿਮਟਣ ਨੂੰ ‘ਲੰਬੇ ਸਮੇਂ ਵਿਚ ਸਭ ਤੋਂ ਲੱਚਰ’ ਬੱਲੇਬਾਜ਼ੀ ਪ੍ਰਦਰਸ਼ਨ ਕਰਾਰ ਦਿੱਤਾ ਹੈ। ਚਮਤਕਾਰੀ ਕਪਤਾਨ ਵਿਰਾਟ ਦੀ ਗੈਰ ਹਾਜ਼ਰੀ ਵਿਚ ਭਾਰਤ ਦਾ ਮਜ਼ਬੂਤ ਬੱਲੇਬਾਜ਼ੀ ਕ੍ਰਮ ਟ੍ਰੈਂਟ ਬੋਲਟ (21 ਦੌੜਾਂ ‘ਤੇ 5 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ 30.5 ਓਵਰਾਂ ਵਿਚ 92 ਦੌੜਾਂ ‘ਤੇ ਸਿਮਟ ਗਿਆ। ਕੋਹਲੀ ਨੂੰ ਸੀਰੀਜ਼ ਦੇ ਪਹਿਲੇ 3 ਮੈਚਾਂ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ।
ਰੋਹਿਤ ਨੇ ਆਪਣੇ 200ਵੇਂ ਵਨ ਡੇ ਕੌਮਾਂਤਰੀ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਕਿਹਾ, ”ਲੰਬੇ ਸਮੇਂ ਵਿਚ ਬੱਲੇ ਨਾਲ ਸਾਡਾ ਸਭ ਤੋਂ ਲੱਚਰ ਪ੍ਰਦਰਸ਼ਨ। ਅਜਿਹੀ ਚੀਜ਼ ਜਿਸਦੀ ਅਸੀਂ ਉਮੀਦ ਵੀ ਨਹੀਂ ਕੀਤੀ ਸੀ। ਤੁਹਾਨੂੰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ ਦੇਣਾ ਹੋਵੇਗਾ। ਇਹ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਇਹ ਇਸ ਮੈਦਾਨ ‘ਤੇ ਕਿਸੇ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਹੀ ਇਸ ਮੈਦਾਨ ‘ਤੇ 122 ਦੌੜਾਂ ‘ਤੇ ਸਿਮਟ ਗਿਆ ਸੀ। ਰੋਹਿਤ ਨੇ ਹਾਲਾਤ ਦਾ ਫਾਇਦਾ ਚੁੱਕਣ ਲਈ ਕੀਵੀ ਗੇਂਦਬਾਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਬੱਲੇਬਾਜ਼ ਸੇਡਨ ਪਾਰਕ ਦੀ ਚੰਗੀ ਵਿਕਟ ‘ਤੇ ਜਜ਼ਬੇ ਨਾਲ ਬੱਲੇਬਾਜ਼ੀ ਕਰਨ ‘ਚ ਅਸਫਲ ਰਹੇ।”
ਭਾਰਤੀ ਕਪਤਾਨ ਨੇ ਕਿਹਾ, ”ਸਾਨੂੰ ਇਸ ਤੋਂ ਸਿਖਣਾ ਚਾਹੀਦਾ ਹੈ। ਕਦੇ-ਕਦੇ ਤੁਹਾਨੂੰ ਦਬਾਅ ਝੱਲਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸਾਨੂੰ ਖੁੱਦ ਨੂੰ ਦੋਸ਼ੀ ਠਹਿਰਾਉਣਾ ਹੋਵੇਗਾ। ਭਾਰਤ ਦੇ ਲੱਚਰ ਪ੍ਰਦਰਸ਼ਨ ਦਾ ਕਾਰਨ ਖਰਾਬ ਸ਼ਾਟ ਦੀ ਚੋਣ ਹੈ। ਇਕ ਵਾਰ ਕ੍ਰੀਜ਼ ‘ਤੇ ਟਿਕਣ ਤੋਂ ਬਾਅਦ ਚੀਜ਼ਾਂ ਆਸਾਨ ਲੱਗਣ ਲਗਦੀਆਂ ਹਨ। ਅਸੀਂ ਕੁਝ ਖਰਾਬ ਸ਼ਾਟ ਵੀ ਖੇਡੇ ਹਨ। ਗੇਂਦ ਜਦੋਂ ਸਵਿੰਗ ਕਰ ਰਹੀ ਹੁੰਦੀ ਹੈ ਤਾਂ ਇਹ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ। ਪਿਛਲੀਆਂ ਕਈ ਲੜੀਆਂ ਵਿਚ ਅਸੀਂ ਵਨ ਡੇ ਸਵਰੂਪ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਸਭ ਨੂੰ ਪਤਾ ਹੈ ਕਿ, ਕੀ ਗਲਤ ਹੋਇਆ ਹੈ। ਅਜਿਹਾ ਸਮਾਂ ਆਉਂਦਾ ਹੈ ਜਦੋਂ ਗੇਂਦ ਸਵਿੰਗ ਕਰਦੀ ਹੈ ਅਤੇ ਸਾਨੂੰ ਇਸ ਨਾਲ ਨਜਿੱਠਣਾ ਹੋਵੇਗਾ।”

Leave a Reply

Your email address will not be published. Required fields are marked *