ਸਰਦਾਰ ਸੋਹੀ ਤੇ ਗੁਰਪ੍ਰੀਤ ਘੁੱਗੀ ਦੀ ਲੜਾਈ ‘ਚ ਆਇਆ ਨਵਾਂ ਮੋੜ, ਵੀਡੀਓ ਵਾਇਰਲ

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਵਿਚਾਲੇ ਕੁਝ ਦਿਨ ਪਹਿਲਾ ਛੋਟਾ ਜਿਹਾ ਝਗੜਾ ਹੋਇਆ ਸੀ, ਜਿਸ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਹੁਣ ਦੋਵਾਂ ਵਿਚਕਾਰ ਸੁਲਹਾ ਹੋ ਚੁੱਕੀ ਹੈ ਅਤੇ ਦੋਵਾਂ ਦਰਮਿਆਨ ਹੋਈ ਲੜਾਈ ‘ਤੇ ਹੁਣ ਫੁਲ ਸਟਾਪ ਲੱਗ ਗਿਆ ਹੈ। ਦਰਅਸਲ ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਦੋਵੇਂ ਕਲਾਕਾਰ ਇੱਕਠੇ ਚਾਹ ਦਾ ਅਨੰਦ ਲੈ ਰਹੇ ਹਨ ਅਤੇ ਗਿੱਪੀ ਗਰੇਵਾਲ ਦੋਵਾਂ ਦੀ ਸੁਲਹਾ ਕਰਵਾਉਣ ‘ਚ ਵਿਚੋਲਗੀ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਗਿੱਪੀ ਗਰੇਵਾਲ ਆਖ ਰਹੇ ਹਨ ਦੋਵਾਂ ‘ਚ ਹੁਣ ਕੋਈ ਲੜਾਈ ਨਹੀਂ ਰਹੀ ਅਤੇ ਦੋਵਾਂ ਨੇ ਜੱਫੀ ਪਾ ਕੇ ਇਸ ਲੜਾਈ ਨੂੰ ਖਤਮ ਕਰ ਦਿੱਤਾ ਹੈ।

ਦਰਅਸਲ ਦੋਨਾਂ ਦਰਮਿਆਨ ਡਾਈਲਾਗਸ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ। ਸਰਦਾਰ ਸੋਹੀ ਨਾਲ ਗੁਰਪ੍ਰੀਤ ਘੁੱਗੀ ਖਹਿ ਗਏ ਹਨ ਅਤੇ ਉਨ੍ਹਾਂ ਨੂੰ ਆਖ ਰਹੇ ਹਨ ਕਿ ਤੁਸੀਂ ਸੀਨੀਅਰ ਐਕਟਰ ਹੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੈੱਟ ‘ਤੇ ਇਸ ਤਰ੍ਹਾਂ ਦਾ ਬਿਹੇਵ ਕਰੋ। ਇਸ ਦੌਰਾਨ ਗਿੱਪੀ ਗਰੇਵਾਲ ਪੁੱਛਦੇ ਨੇ ਕਿ ਕੀ ਹੋਇਆ ਸੋਹੀ ਸਾਹਿਬ। ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਦੱਸ ਦੇ ਨੇ ਕਿ ਸੋਹੀ ਸਾਹਿਬ ਦਾ ਸੈੱਟ ‘ਤੇ ਰਵੱਈਆ ਠੀਕ ਨਹੀਂ ਹੈ।

Leave a Reply

Your email address will not be published. Required fields are marked *