‘ਲੈਕਮੇ ਫੈਸ਼ਨ ਵੀਕ’ ਦੌਰਾਨ ਹੋਈ ਤੱਬੂ… ਤੱਬੂ…

ਮੁੰਬਈ (ਬਿਊਰੋ)— ਫੈਸ਼ਨ ਦੀ ਲੇਟੈਸਟ ਅਪਡੇਟ ਲਈ ਫੈਸ਼ਨ ਮੁਰੀਦਾਂ ਨੂੰ ‘ਲੈਕਮੇ ਫੈਸ਼ਨ ਵੀਕ’ ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਇਸ ਸਾਲ ਦੇ ‘ਲੈਕਮੇ ਫੈਸ਼ਨ ਵੀਕ ਸਮਰ ਰਿਜਾਰਟ 2019’ ਦਾ ਆਗਾਜ਼ ਹੋ ਚੁੱਕਿਆ ਹੈ।

ਮੁੰਬਈ ਦੇ ਰਾਇਲ ਉਪੇਰਾ ਹਾਊਸ ‘ਚ ਡਿਜ਼ਾਈਨਰ ਗੌਰਵ ਗੁਪਤਾ ਦੀ ਕਲੈਕਸ਼ਨ ‘ਦਿ ਫੋਲਡਿੰਗ’ ਨਾਲ ਫੈਸ਼ਨ ਸ਼ੋਅ ਸ਼ੁਰੂ ਹੋਇਆ ਹੈ, ਜਿਸ ‘ਚ ਹੈਂਡਵੂਵਨ ਫੈਬਰਿਕ, ਲਖਨਵੀ, ਚਿਕਨਕਾਰੀ ਵਰਕ, ਬਨਾਰਸੀ ਬਰੋਕੇਡ ਤੇ ਡਰਾਮੈਟਿਕ ਗਾਊਨ ਆਦਿ ਦੇਖਣ ਨੂੰ ਮਿਲੇ।

ਕਰਨ ਜੌਹਰ ਅਤੇ ਤੱਬੂ ਨੂੰ ਗੌਰਵ ਗੁਪਤਾ ਲਈ ਇਕੱਠੇ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਦੌਰਾਨ ਤੱਬੂ ਦੀ ਲੁੱਕ ਨੇ ਹਰ ਇਕ ਨੂੰ ਆਪਣਾ ਦੀਵਾਨਾ ਬਣਾ ਲਿਆ। ਤੱਬੂ ਨੇ ਸ਼ਿਮਰੀ ਗ੍ਰੇਅ ਕਲਰ ਦਾ ਫਲੋਕ ਲੈਂਥ ਗਾਊਨ ਪਾਇਆ ਹੋਇਆ ਸੀ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ।

ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕਰਨ ਜੌਹਰ ਦੀ ਤਾਂ ਉਹ ਵੀ ਕਾਫੀ ਹੈਂਡਸਮ ਨਜ਼ਰ ਆਏ। ਕਰਨ ਜੌਹਰ ਜਿਥੇ ਸਿਲਵਰ ਸਕ੍ਰੀਨ ਵਰਕ ਵਾਲੀ ਰੈੱਡ ਜੈਕਟ ਨਾਲ ਬਲੈਕ ਪੈਂਟ ‘ਚ ਨਜ਼ਰ ਆਏ। ਰੈਂਪ ਵਾਕ ਕਰਦੇ ਹੋਏ ਕਰਨ ਭਾਵੁਕ ਵੀ ਹੋ ਗਏ।

ਕਰਨ ਨੇ ਦੱਸਿਆ,”ਇਹ ਮੇਰੇ ਲਈ ਬਹੁਤ ਹੀ ਭਾਵੁਕ ਸਮਾਂ ਹੈ। ਇਸ ਜਗ੍ਹਾ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਰਾਇਲ ਉਪੇਰਾ ਹਾਊਸ ਇਕ ਅਜਿਹੀ ਜਗ੍ਹਾ ਹੈ, ਜਿੱਥੇ ਬਚਪਨ ‘ਚ ਵੀ ਮੈਂ ਕਈ ਵਾਰ ਆਇਆ ਹਾਂ, ਇੱਥੇ ਕਈ ਫਿਲਮਾਂ ਦੇਖੀਆਂ ਅਤੇ ਹੁਣ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ।”

Leave a Reply

Your email address will not be published. Required fields are marked *