ਲੀਸੇਸਟਰ ਨੇ ਲੀਵਰਪੂਲ ਨੂੰ ਬਰਾਬਰੀ ‘ਤੇ ਰੋਕਿਆ, ਚੇਲਸੀ ਦੀ ਟੀਮ ਹਾਰੀ

ਲੰਡਨ : ਲੀਵਰਪੂਲ ਨੂੰ ਇੰਗਲਿਸ਼ ਪ੍ਰੀਮਿਅਰ ਲੀਗ ਵਿਚ ਲੀਸੇਸਟਰ ਨੇ 1-1 ਦੇ ਡਰਾਅ ‘ਤੇ ਰੋਕ ਦਿੱਤਾ, ਜਿਸ ਨਾਲ ਟੀਮ ਨੇ ਅੰਕ ਸੂਚੀ ਦੇ ਚੋਟੀ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰ ਕੇ ਖਿਤਾਬ ਵਲ ਮਜ਼ਬੂਤ ਕਦਮ ਵਧਾਉਣ ਦਾ ਮੌਕਾ ਗੁਆ ਦਿੱਤਾ। ਚੇਲਸੀ ਨੂੰ ਬੋਰਨੇਸਾਉਥ ਵਿਚ 0-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਟੀਮ ਦੇ ਚੋਟੀ 4 ਵਿਚ ਜਗ੍ਹਾ ਬਣਾਉਣ ਦੀ ਸੰਭਾਵਨਾ ਨੂੰ ਝਟਕਾ ਲੱਗਾ ਹੈ। ਦੂਜੇ ਸਥਾਨ ‘ਤੇ ਚਲ ਰਹੇ ਮੈਨਚੈਸਟਰ ਸਿਟੀ ਨੂੰ ਮੰਗਲਵਾਰ ਨੂੰ ਨਿਊਕਾਸਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਲੀਵਰਪੂਲ ਦੇ ਕੋਲ ਲੀਸੇਸਟਰ ਖਿਲਾਫ ਜਿੱਤ ਦਰਜ ਕਰ ਕੇ ਆਪਣੀ ਬੜ੍ਹਤ ਨੂੰ 7 ਅੰਕ ਦਾ ਕਰਨ ਦਾ ਮੌਕਾ ਸੀ।

ਲੀਵਰਪੂਲ ਦੀ ਟੀਮ 1990 ਤੋਂ ਬਾਅਦ ਪਹਿਲੇ ਇੰਗਲਿਸ਼ ਪ੍ਰੀਮਿਅਰ ਲੀਗ ਖਿਤਾਬ ਦੀ ਭਾਲ ਵਿਚ ਹੈ ਅਤੇ ਇਸ ਡਰਾਅ ਤੋਂ ਬਾਅਦ ਮੈਨਚੈਸਟਰ ਸਿਟੀ ‘ਤੇ ਉਸ ਦੀ ਬੜ੍ਹਤ ਸਿਰਫ ਪੰਜ ਅੰਕ ਦੀ ਹੈ। ਸਾਦਿਓ ਮਾਨੇ ਨੇ ਤੀਜੇ ਹੀ ਮਿੰਟ ਵਿਚ ਲੀਵਰਪੂਲ ਨੂੰ ਬੜ੍ਹਤ ਦਿਵਾਈ ਪਰ ਹੈਰੀ ਮੈਗਵਾਇਰ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਲੀਸੇਸਟਰ ਨੂੰ ਬਰਾਬਰੀ ਦਿਵਾ ਦਿੱਤੀ, ਜਿਸ ਤੋਂ ਬਾਅਦ ਦੋਵੇਂ ਹੀ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਲੀਵਰਪੂਲ ਦੇ 24 ਮੈਚਾਂ ਵਿਚ 61, ਜਦਕਿ ਮੈਨਚੈਸਟਰ ਸਿਟੀ ਦੇ ਇੰਨੇ ਹੀ ਮੈਚਾਂ ਵਿਚ 56 ਅੰਕ ਹਨ।

Leave a Reply

Your email address will not be published. Required fields are marked *