ਰਾਮਕੁਮਾਰ ਡੇਵਿਸ ਕੱਪ ‘ਚ ਸੇਪੀ ਖਿਲਾਫ ਕਰਨਗੇ ਭਾਰਤੀ ਮੁਹਿੰਮ ਦੀ ਸ਼ੁਰੂਆਤ

ਕੋਲਕਾਤਾ : ਦੇਸ਼ ਦੇ ਦੂਜੇ ਨੰਬਰ ਦੇ ਖਿਡਾਰੀ ਰਾਮਕੁਮਾਰ ਰਾਮਨਾਥਨ ਸ਼ੁੱਕਰਵਾਰ ਨੂੰ ਇਟਲੀ ਖਿਲਾਫ ਸ਼ੁਰੂ ਹੋ ਰਹੇ ਡੇਵਿਸ ਕੱਪ ਕੁਆਲੀਫਾਇਰ ਦੇ ਪਹਿਲੇ ਸਿੰਗਲਜ਼ ਵਿਚ ਆਂਦ੍ਰਿਆਸ ਸੇਪੀ ਖਿਲਾਫ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੁਨੀਆ ਦੇ 102ਵੇਂ ਅਤੇ ਭਾਰਤ ਦੇ ਚੋਟੀ ਸਿੰਗਲਜ਼ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਕੋਲਕਾਤਾ ਸਾਊਥ ਕਲੱਬ ਦੇ ਗ੍ਰਾਸ ਕੋਰਟ ਦੇ ਦੂਜੇ ਸਿੰਗਲਜ਼ ਵਿਚ ਡੈਬਿਊ ਕਰ ਰਹੇ 22 ਸਾਲ ਦੇ ਮਾਤਿਓ ਬੇਰੇਟਿਨੀ ਨਾਲ ਭਿੜਨਗੇ। ਵੀਰਵਾਰ ਨੂੰ ਅਧਿਕਾਰਤ ਡਰਾਅ ਦੌਰਾਨ ਹੈਰਾਨ ਭਰਿਆ ਫੈਸਲਾ ਕਰਦਿਆਂ ਇਟਲੀ ਦੇ ਗੈਰ ਦਰਜਾ ਖਿਡਾਰੀ ਕਪਤਾਨ ਕੋਰਾਡੋ ਬੈਰਾਸ਼ੁਟੀ ਨੇ ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਮਾਰਕੋ ਸੇਚਿਨਾਤੋ ਨੂੰ ਸਿੰਗਲਜ਼ ਡਰਾਅ ਤੋਂ ਬਾਹਰ ਰੱਖਿਆ। ਇਟਲੀ ਦੇ 1976 ਵਿਚ ਡੇਵਿਸ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਬੈਰਸ਼ੁਟੀ ਨੇ ਕਿਹਾ, ”ਮੈਂ ਸੋਚਿਆ ਕਿ ਇਸ ਮਾਮਲੇ ਵਿਚ ਇਹ ਸਰਵਸ੍ਰੇਸ਼ਠ ਫੈਸਲਾ ਹੈ।”

ਡੈਬਿਊ ਕਰਨ ਨੂੰ ਲੈ ਕੇ ਰੋਮਾਂਚਤ ਟੀਮ ਦੇ ਸਭ ਤੋਂ ਨੌਜਵਾਨ ਮੈਂਬਰ ਬੇਰੇਟਿਨੀ ਨੇ ਕਿਹਾ, ”ਇਹ ਮੁਸ਼ਕਲ ਹੋਵੇਗਾ ਪਰ ਅਸੀਂ ਚੁਣੌਤੀ ਲਈ ਤਿਆਰ ਹਾਂ।” ਸੋਚਿਨਾਤੋ ਡਬਲਜ਼ ਮੁਕਾਬਲੇ ਲਈ ਆਸਟਰੇਲੀਆ ਓਪਨ 2015 ਦੇ ਚੈਂਪੀਅਨ ਮਾਹਰ ਡਬਲਜ਼ ਖਿਡਾਰੀ ਸਾਈਮਨ ਬੋਲੇਲੀ ਦੇ ਨਾਲ ਜੋੜੀ ਬਣਾਉਣਗੇ। ਇਸ ਜੋੜੀ ਨੂੰ ਡਬਲਜ਼ ਵਿਚ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਭਾਰਤ ਦੀ ਜੋੜੀ ਨਾਲ ਭਿੜਨਾ ਹੋਵੇਗਾ। ਭਾਰਤ ਦੇ ਗੈਰ ਦਰਜਾ ਖਿਡਾਰੀ ਕਪਤਾਨ ਮਹੇਸ਼ ਭੂਪਤੀ ਨੇ ਕਿਹਾ, ”ਉਹ ਪਹਿਲੇ ਸਿੰਗਲਜ਼ ਵਿਚ ਰਾਮਕੁਮਾਰ ਦੇ ਸੇਪੀ ਦੇ ਨਾਲ ਭਿੜਨ ਨਾਲ ਹੈਰਾਨ ਨਹੀਂ ਹੈ। ਭੂਪਤੀ ਨੇ ਕਿਹਾ, ”ਲਗਭਗ ਹਰੇਕ ਮੈਚ ਵਿਚ ਰਾਮਕੁਮਾਰ ਸਾਡੇ ਲਈ ਪਹਿਲਾ ਡੇਵਿਸ ਕੱਪ ਮੈਚ ਖੇਡਿਆ ਹੈ ਅਤੇ ਮੈਂ ਖੁਸ਼ ਹਾਂ।”

Leave a Reply

Your email address will not be published. Required fields are marked *