ਰਾਜਸਥਾਨ : ਜ਼ਿਮਨੀ ਚੋਣ ਦੀ ਜਿੱਤ ‘ਤੇ ਸਚਿਨ ਨੇ ਸਾਫੀਆ ਨੂੰ ਦਿੱਤੀ ਵਧਾਈ

ਜੈਪੁਰ (ਵਾਰਤਾ)— ਰਾਜਸਥਾਨ ਦੇ ਉੱਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਰਾਮਗੜ੍ਹ ਵਿਧਾਨ ਸਭਾ ਖੇਤਰ ਵਿਚ ਕਾਂਗਰਸ ਪਾਰਟੀ ਨੂੰ ਭਾਰੀ ਵੋਟਾਂ ਨਾਲ ਮਿਲੀ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਜਨਤਾ ਦਾ ਧੰਨਵਾਦ ਜ਼ਾਹਰ ਕੀਤਾ। ਪਾਇਲਟ ਨੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਦੇ ਹਰੇਕ ਵਰਕਰ ਨੇ ਲਗਨ ਨਾਲ ਕੰਮ ਕਰ ਕੇ ਖੇਤਰ ਦੀ ਜਨਤਾ ਦਾ ਵਿਸ਼ਵਾਸ ਜਿੱਤਿਆ ਹੈ, ਜਿਸ ਦੇ ਨਤੀਜੇ ਵਜੋਂ ਜਨਤਾ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸਾਫੀਆ ਜ਼ੁਬੇਰ ਖਾਨ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਹੈ।

 

 

Leave a Reply

Your email address will not be published. Required fields are marked *