ਮਨਜਿੰਦਰ ਸਿਰਸਾ ਦੇ ਬਿਆਨ ‘ਤੇ ਗਰਮਾਈ ਸਿਆਸਤ

ਲਖਨਊ— ਅਖਿਲੇਸ਼ ਯਾਦਵ ‘ਤੇ ਗੈਰ-ਕਾਨੂੰਨੀ ਖਨਨ ਅਤੇ ਰਿਵਰਫਰੰਟ ਮਾਮਲੇ ‘ਤੇ ਸ਼ਿਕੰਜਾ ਕੱਸਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਮਾਇਆਵਤੀ ਨੂੰ ਘੇਰੇ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਘਟਨਾ ‘ਚ ਮਾਇਆਵਤੀ ਸਰਕਾਰ ਦੇ ਕਾਰਜਕਾਲ ‘ਚ ਕਥਿਤ 14 ਅਰਬ ਦੇ ਸਮਾਰਕ ਘੁਟਾਲੇ ‘ਚ ਈ.ਡੀ. ਨੇ ਬਸਪਾ ਚੀਫ ਦੇ ਕਾਰੋਬਾਰੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਐੱਨ.ਸੀ.ਆਰ. ਦੇ 6 ਟਿਕਾਣਿਆਂ ‘ਤੇ ਛਾਪੇਮਾਰੀ ਹੋਈ। ਈ.ਡੀ. ਦੀ ਟੀਮ ਨੇ ਲਖਨਊ ਦੇ ਗੋਮਤੀ ਨਗਰ ‘ਚ ਇੰਜੀਨੀਅਰਾਂ, ਠੇਕੇਦਾਰਾਂ ਅਤੇ ਸਮਾਰਕ ਘੁਟਾਲਿਆਂ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ। ਈ.ਡੀ ਦੀ ਇਹ ਛਾਪੇਮਾਰੀ ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੇ ਹਮੀਰਪੁਰ ਦੇ ਸਾਬਕਾ ਜ਼ਿਲਾ ਅਧਿਕਾਰੀ ਦੇ ਘਰ ਮਾਰੇ ਗਏ ਛਾਪੇ ਦੇ ਇਕ ਦਿਨ ਬਾਅਦ ਹੋਈ ਹੈ। ਸਮਾਰਕ ਘੁਟਾਲਾ 2007 ਤੋਂ 2011 ਦੇ ਦਰਮਿਆਨ ਦਾ ਹੈ, ਉਦੋਂ ਪ੍ਰਦੇਸ਼ ‘ਚ ਬਸਪਾ ਦੀ ਸਰਕਾਰ ਸੀ।

 

Leave a Reply

Your email address will not be published. Required fields are marked *