ਫੇਸਬੁਕ ਦੇ ਰੋਜ਼ਾਨਾ 8000 ਯੂਜ਼ਰ ਮਰ ਰਹੇ, ਮਰਨ ਮਗਰੋਂ ਵੀ ਚੱਲਦਾ ਰਹਿ ਸਕਦਾ ਖਾਤਾ

ਦੁਨੀਆ ਦੀ ਸੋਸ਼ਲ ਮੀਡੀਆ ਸਾਈਟ ਫੇਸਬੁਕ ਦੇ ਰੋਜ਼ਾਨਾ 8 ਹਜ਼ਾਰ ਯੂਜ਼ਰਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਦੀ ਦੇ ਆਖਰ ਤਕ ਫੇਸਬੁਕ ‘ਤੇ ਜ਼ਿੰਦਾ ਲੋਕਾਂ ਤੋਂ ਜ਼ਿਆਦਾ ਮਰੇ ਹੋਏ ਲੋਕਾਂ ਦੇ ਅਕਾਉਂਟ ਹੋਣਗੇ। ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਕੀ ਮਰਨ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਅਕਾਉਂਟ ਦਾ ਕੀ ਹੋਵੇਗਾ।

ਸਾਈਬਰ ਕਾਨੂੰਨ ਦੇ ਮਾਹਰ ਪਵਨ ਦੁੱਗਲ ਨੇ ਕਿਹਾ, ‘ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਈਮੇਲ ਤੇ ਸੋਸ਼ਲ ਅਕਾਉਂਟ ਨੂੰ ਉਸ ਦਾ ਵਾਰਸ ਚਲਾ ਸਕਦਾ ਹੈ।”

ਫੇਸਬੁਕ ਦਾ ਕਹਿਣਾ ਹੈ, “ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦਾ ਪਤਾ ਲੱਗਣ ‘ਤੇ ਅਸੀਂ ਉਸ ਦੇ ਅਕਾਉਂਟ ਨੂੰ ਮੈਮੋਰੀਅਲਾਇਜ਼ਡ ਅਕਾਉਂਟ ‘ਚ ਬਦਲ ਦਿੰਦੇ ਹਾਂ।” ਫੇਸਬੁਕ ਦੀ ਤਰ੍ਹਾਂ ਇੰਸਟਾਗ੍ਰਾਮ ਮ੍ਰਿਤਕ ਦੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਤੋਂ ਡੈੱਥ ਸਰਟੀਫਿਕੇਟ ਲੈ ਕੇ ਅਕਾਉਂਟ ਨੂੰ ਮੈਮੋਰਲਾਈਜ਼ਡ ਕਰ ਦਿੰਦਾ ਹੈ।

ਜਦਕਿ ਗੂਗਲ ਤੇ ਟਵਿਟਰ ਅਜਿਹਾ ਨਹੀਂ ਕਰਦਾ। ਇਹ ਦੋਨੋਂ ਕਿਸੇ ਯੂਜ਼ਰ ਦਾ ਅਕਾਉਂਟ ਹੋਰ ਨੂੰ ਇਮਤੇਮਾਲ ਕਰਨ ਦੀ ਆਗਿਆ ਨਹੀਂ ਦਿੰਦੇ। ਕੁਝ ਸਮਾਂ ਅਕਾਉਂਟ ਦੀ ਵਰਤੋਂ ਨਾ ਹੋਣ ਤੋਂ ਬਾਅਦ ਯੂਜ਼ਰ ਦੇ ਅਕਾਉਂਟ ਨੂੰ ਡੀਐਕਟੀਵੇਟ ਕਰ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *