ਡਾਟਾ ਨੈੱਟ ਦੀ ਮੋਬਾਇਲ ਐਪ ਪੇਸ਼, 19 ਭਾਸ਼ਾਵਾਂ ’ਚ ਮਿਲੇਗੀ ਅਰਥਵਿਵਸਥਾ ਦੀ ਸਾਰੀ ਜਾਣਕਾਰੀ

ਨਵੀਂ ਦਿੱਲੀ,(ਭਾਸ਼ਾ)–ਸੂਚਨਾ ਤਕਨੀਕੀ ਨਾਲ ਜੁੜੀਆਂ ਸੇਵਾਵਾਂ ਦੇਣ ਵਾਲੀ ਕੰਪਨੀ ਡਾਟਾ ਨੈੱਟ ਇੰਡੀਆ ਨੇ ‘ਦਿ-ਇਕਾਨਮਿਕ ਇੰਡੀਕੇਟਰਜ਼ ਆਫ ਇੰਡੀਆ’ ਨਾਮਕ ਐਪ ਪੇਸ਼ ਕੀਤੀ ਹੈ। ਇਸ ’ਤੇ ਲੋਕਾਂ ਨੂੰ ਕੁਲ 19 ਭਾਸ਼ਾਵਾਂ ’ਚ ਅਹਿਮ ਆਰਥਿਕ ਸੰਕੇਤਕਾਂ ਦੀ ਜਾਣਕਾਰੀ ਉਪਲੱਬਧ ਹੋਵੇਗੀ।
ਇਸ ’ਚ 12 ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹਨ। ਇਸ ’ਤੇ ਲੋਕਾਂ ਨੂੰ ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.), ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਮਹਿੰਗਾਈ, ਰਾਸ਼ਟਰੀ ਆਮਦਨ, ਵਿਦੇਸ਼ ਵਪਾਰ ਅਤੇ ਨਿਵੇਸ਼, ਵਟਾਂਦਰਾ ਦਰ, ਸਰਾਫਾ ਦਰ, ਪੂੰਜੀ ਬਾਜ਼ਾਰ, ਬੀਮਾ, ਉਦਯੋਗਿਕ ਉਤਪਾਦਨ ਸੂਚਕ ਅੰਕ, 8 ਪ੍ਰਮੁੱਖ ਉਦਯੋਗਾਂ ਦੇ ਸੂਚਕ ਅੰਕ, ਬੁਨਿਆਦੀ ਢਾਂਚਾ, ਊਰਜਾ ਉਤਪਾਦਨ, ਰੇਲਵੇ, ਪੈਟਰੋਲੀਅਮ ਦੇ ਮੁੱਲ, ਚੁਣੀਆਂ ਹੋਈਆਂ ਖੁਰਾਕੀ ਵਸਤੂਆਂ ਦੀ ਪ੍ਰਚੂਨ ਕੀਮਤ ਅਤੇ ਮਜ਼ਦੂਰੀ ਦਰਾਂ ਆਦਿ ’ਤੇ ਨਵੀਂ ਜਾਣਕਾਰੀ ਉਪਲੱਬਧ ਹੋਵੇਗੀ। ਕੰਪਨੀ ਅਨੁਸਾਰ ਇਹ ਐਪ ਐਪਲ ਆਈ. ਓ. ਐੱਸ. ਅਤੇ ਗੂਗਲ ਐਂਡ੍ਰਾਇਡ ਦੋਵਾਂ ਤਰ੍ਹਾਂ ਦੇ ਮੋਬਾਇਲ ਫੋਨ ’ਚ ਚੱਲ ਸਕਦੀ ਹੈ।

Leave a Reply

Your email address will not be published. Required fields are marked *