ਕੁਫਰੀ, ਮਨਾਲੀ ‘ਚ ਤਾਜ਼ਾ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ‘ਚ ਵਧੀ ਠੰਡ

ਸ਼ਿਮਲਾ— ਹਿਮਾਚਲ ਪ੍ਰਦੇਸ਼ ‘ਚ ਕੁਫਰੀ ਅਤੇ ਮਨਾਲੀ ਵਰਗੇ ਸੈਰ-ਸਪਾਟੇ ਵਾਲੀਆਂ ਥਾਂਵਾਂ ‘ਤੇ ਵੀਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਪੂਰੇ ਰਾਜ ‘ਚ ਠੰਡ ਹੋਰ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੁੱਧਵਾਰ ਦੀ ਸ਼ਾਮ 5.30 ਵਜੇ ਤੋਂ ਵੀਰਵਾਰ ਦੀ ਸਵੇਰ 8.30 ਵਜੇ ਤੱਕ ਸ਼ਿਮਲਾ ਜ਼ਿਲੇ ਦੇ ਕੁਫਰੀ ‘ਚ 5 ਸੈਂਟੀਮੀਟਰ ਬਰਫ਼ਬਾਰੀ ਹੋਈ, ਜਦੋਂ ਕਿ ਕੁੱਲੂ ਜ਼ਿਲੇ ਦੇ ਮਨਾਲੀ ‘ਚ ਤਿੰਨ ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਦਿਵਾਸੀ ਜ਼ਿਲਾ ਕੰਨੌਰ ਦੇ ਕਲਪਾ ‘ਚ 6.4 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਲਾਹੌਲ ਅਤੇ ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ‘ਚ 5 ਸੈਂਟੀਮੀਟਰ ਦਰਜ ਕੀਤੀ ਗਈ, ਜੋ ਰਾਜ ਦਾ ਸਭ ਤੋਂ ਠੰਡਾ ਸਥਾਨ ਬਣਿਆ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 15 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

Leave a Reply

Your email address will not be published. Required fields are marked *