ਉਤਾਰ-ਚੜ੍ਹਾਅ ਦੇ ਵਿਚਕਾਰ ਸਪਾਟ ਬੰਦ ਹੋਇਆ ਸ਼ੇਅਰ ਬਾਜ਼ਾਰ

ਨਵੀਂ ਦਿੱਲੀ—ਬਜਟ ਤੋਂ ਪਹਿਲਾਂ ਬਾਜ਼ਾਰ ‘ਚ ਨਰਵਸਨੈੱਸ ਬਣੀ ਹੋਈ ਹੈ। ਬਾਜ਼ਾਰ ‘ਚ ਅੱਜ ਵੀ ਉਤਾਰ-ਚੜ੍ਹਾਅ ਭਰਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਕੱਲ ਜਨਵਰੀ ਵਾਇਦਾ ਸੀਰੀਜ਼ ਦੀ ਐਕਸਪਾਇਰੀ ਵੀ ਹੈ ਅਤੇ ਇਸ ਲਿਹਾਜ਼ ਨਾਲ ਵੀ ਉਤਾਰ-ਚੜ੍ਹਾਅ ਬਣਿਆ ਰਿਹਾ। ਸੇਕਿਨ ਸੈਂਸੈਕਸ-ਨਿਫਟੀ ਅੱਜ ਬਿਲਕੁੱਲ ਸਪਾਟ ਬੰਦ ਹੋਏ ਹਨ। ਹਾਲਾਂਕਿ ਬੈਂਕ ਸ਼ੇਅਰਾਂ ‘ਚ ਅੱਜ ਖਰੀਦਾਰੀ ਦਾ ਦਿਨ ਰਿਹਾ ਜਿਥੇ ਬੈਂਕ ਨਿਫਟੀ 250 ਅੰਕ ਮਜ਼ਬੂਤ ਹੋਇਆ ਹੈ। 
ਅੱਜ ਦੇ ਕਾਰੋਬਾਰ ‘ਚ ਸਭ ਤੋਂ ਜ਼ਿਆਦਾ ਵਧਣ ਵਾਲੇ ਸ਼ੇਅਰਾਂ ‘ਚ ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਸਟੀਲ, ਐਕਸਿਸ ਬੈਂਕ, ਹਿੰਡਾਲਕੋ ਰਹੇ। ਉੱਧਰ ਇੰਡੀਆਬੁਲਸ ਹਾਊਸਿੰਗ, ਬਜਾਜ ਆਟੋ, ਅਦਾਨੀ ਪੋਰਟ ਅਤੇ ਭਾਰਤੀ ਇੰਫਰਾ ਅੱਜ ਸਭ ਤੋਂ ਜ਼ਿਆਦਾ ਡਿੱਗਣ ਵਾਲੇ ਸ਼ੇਅਰਾਂ ‘ਚ ਰਹੇ। ਕਾਰੋਬਾਰ ਦੇ ਅੰਤ ‘ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 1.25 ਅੰਕ ਦੀ ਗਿਰਾਵਟ ਦੇ ਨਾਲ 35591.25 ਦੇ ਪੱਧਰ ‘ਤੇ ਬੰਦ ਹੋਇਆ ਹੈ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 10651 ਦੇ ਪੱਧਰ ‘ਤੇ ਸਪਾਟ ਬੰਦ ਹੋਇਆ ਹੈ।

Leave a Reply

Your email address will not be published. Required fields are marked *