ਅਮਰੀਕਾ ਦੇ 10 ਸੂਬੇ ਜੰਮੇ, ਤਾਪਮਾਨ ਮਨਫੀ 70 ਡਿਗਰੀ

ਵਾਸ਼ਿੰਗਟਨ: ਅਮਰੀਕਾ ਦੇ 10 ਸੂਬਿਆਂ ‘ਚ ਜੰਮ ਕੇ ਬਰਫਬਾਰੀ ਹੋ ਰਹੀ ਹੈ। ਤਾਪਮਾਨ ਮਨਫੀ 20 ਡਿਗਰ ਤੋਂ ਹੇਠ ਆ ਚੁੱਕਿਆ ਹੈ। ਸ਼ਿਕਾਗੋ ਨਦੀ ਜੰਮ ਚੁੱਕੀ ਹੈ। ਅਮਰੀਕਾ ਦੇ ਮੌਸਮ ਵਿਭਾਗ ਨੇ ਤਾਪਮਾਨ ਮਨਫੀ 70 ਡਿਗਰ ਤਕ ਪਹੁੰਚਣ ਦੀ ਚੇਤਾਵਨੀ ਦਿੱਤੀ ਹੈ। ਪੈਟ੍ਰੋਲਿੰਗ ਕਰਨ ਵਾਲੇ ਅਫਸਰ ਇਸ ਨੂੰ ਅਮਰੀਕਾ ਦੀ ਇਤਿਹਾਸਕ ਠੰਢ ਦੱਸ ਰਹੇ ਹਨ।

10 ਸੂਬਿਆਂ ਇਲੀਨਾਏ, ਅਯੋਵਾ, ਮਿਨੇਸੋਟਾ, ਨਾਰਥ ਡਕੋਟਾ, ਵਿਸਕਾਂਸਿਨ, ਕੰਸਾਸ, ਮਿਸੌਰੀ ਤੇ ਮੋਂਟਾਨਾ ‘ਚ ਖੂਬ ਠੰਢ ਪੈ ਰਹੀ ਹੈ। ਠੰਢ ਨੂੰ ਦੇਖਦੇ ਹੋਏ 6 ਸੂਬਿਆਂ ਦੀਆਂ ਪੋਸਟਲ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਘਰੋਂ ਨਾ ਨਿਕਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *