Monthly ਐਕਟੀਵ ਯੂਜ਼ਰਸ ਦੇ ਮਾਮਲੇ ‘ਚ ਵਟਸਐਪ ਨੇ ਫੇਸਬੁੱਕ ਨੂੰ ਪਛਾੜਿਆ

ਗੈਜੇਟ ਡੈਸਕ- ਇਕ ਰਿਪੋਰਟ ਮੁਤਾਬਕ ਮੈਸੇਜਿੰਗ ਐਪ WhatsApp ਭਾਰਤ ‘ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੀ ਐਪ ਹੈ। ਇਸ ਤੋਂ ਬਾਅਦ ਫੇਸਬੁੱਕ, ਸ਼ੇਅਰਇਟ, ਫੇਸਬੁੱਕ ਮੈਸੇਂਜਰ ਤੇ ਟਰੂਕਾਲਰ ਐਪਸ ਦਾ ਭਾਰਤ ‘ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਐਨਾਲਿਟਿਕਸ ਫਰਮ App 1nnie ਦੇ ਸਰਵੇ ਤੋਂ ਇਹ ਜਾਣਕਾਰੀ ਸਾਹਮਣੇ ਆਈ। WhatsApp ‘ਤੇ ਐਕਟਿਵ ਯੂਜ਼ਰਸ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ। ਇਸ ਤੋਂ ਬਾਅਦ ਐਕਟਿਵ ਯੂਜ਼ਰਸ ਦੀ ਗਿਣਤੀ ਸਭ ਤੋਂ ਜ਼ਿਆਦਾ ਫੇਸਬੁੱਕ ‘ਤੇ ਰਹੀ। ਐਂਡ੍ਰਾਇਡ ਤੇ iOS ਦੋਨਾਂ ਹੀ ਪਲੇਟਫਾਰਮਸ ‘ਤੇ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਸ ਇਨ੍ਹਾਂ ਦੋਨਾਂ ਐਪਸ ‘ਤੇ ਰਹੇ।

ਰਿਸਰਚ ‘ਚ ਸਾਹਮਣੇ ਆਇਆ ਹੈ ਕਿ WhatsApp ‘ਤੇ ਐਂਡ੍ਰਾਇਡ ਤੇ iOS ਐਕਟਿਵ ਯੂਜ਼ਰਸ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਫੇਸਬੁੱਕ ਤੇ ਤੀਸਰੇ ਨੰਬਰ ‘ਤੇ ਸ਼ੇਅਰਇਟ ਰਿਹਾ। ਇਸ ਰਿਸਰਚ ‘ਚ ਟਾਪ 10 ਐਪਸ ਤੋਂ ਇਲਾਵਾ ਸਿਖਰ 10 ਕੰਪਨੀਆਂ ਤੇ ਟਾਪ 10 ਗੇਮਜ਼ ਦੀ ਲਿਸਟ ਵੀ ਜਾਰੀ ਕੀਤੀ ਗਈ।ਭਾਰਤ ‘ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਟਾਪ 10 ਐਪਸ 
ਫੇਸਬੁੱਕ ਮਲਕੀਅਤ ਵਾਲੀ ਵਟਸਐਪ ਨੇ ਫੇਸਬੁੱਕ ਨੂੰ ਐਕਟਿਵ ਯੂਜ਼ਰਸ ਦੇ ਮਾਮਲੇ ‘ਚ ਪਛਾੜ ਦਿੱਤਾ ਹੈ। ਇਸ ਲਿਸਟ ‘ਚ ਪਹਿਲਾਂ ਨੰਬਰ ‘ਤੇ Whats1pp ਇਸ ਤੋਂ ਬਾਅਦ ਫੇਸਬੁੱਕ, ਸ਼ੇਅਰਇਟ, ਫੇਸਬੁੱਕ ਮੈਸੇਂਜਰ, ਟਰੂਕਾਲਰ, ਐਮ. ਐਕਸ ਪਲੇਅਰ, ਯੂ. ਸੀ. ਬਰਾਊਜ਼ਰ, ਇੰਸਟਾਗ੍ਰਾਮ, ਐਮਾਜ਼ਨ ਤੇ ਪੇ. ਟੀ. ਐੱਮ ਰਹੇ। ਉਥੇ ਹੀ ਜੇਕਰ ਪੇਡ ਐਪਸ ਦੀ ਗੱਲ ਕਰੀਏ ਤਾਂ ਇਸ ਲਿਸਟ ‘ਚ ਨੈੱਟਫਲਿਕਸ ਪਹਿਲੇ ਸਥਾਨ ‘ਤੇ ਰਿਹਾ। ਇਸ ਤੋਂ ਬਾਅਦ ਟਿੰਡਰ, ਗੂਗਲ ਡਰਾਈਵ, ਹਾਟ ਸਟਾਰ ਰਹੇ। ਸਿਖਰ 10 ‘ਚ ਲਿੰਕਡਇਨ ਵੀ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ।

Leave a Reply

Your email address will not be published. Required fields are marked *