14 ਫਰਵਰੀ ਨੂੰ ਲਾਂਚ ਹੋਵੇਗੀ ਮਹਿੰਦਰਾ XUV300

ਆਟੋ ਡੈਸਕ– ਮਹਿੰਦਰਾ XUV300 ਆਟੋ ਇੰਡਸਟਰੀ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੰਪਨੀ ਨੇ ਹਾਲ ਹੀ ’ਚ ਇਸ ਨਵੀਂ ਕੰਪੈਕਟ ਐੱਸ.ਯੂ.ਵੀ. ਤੋਂ ਪਰਦਾ ਚੁੱਕਿਆ ਹੈ। ਹੁਣ ਇਸ ਦੀ ਲਾਂਚਿੰਗ ਤਰੀਕ ਵੀ ਸਾਹਮਣੇ ਆ ਗਈ ਹੈ। ਮਹਿੰਦਰਾ XUV300 ਕੰਪੈਕਟ ਐੱਸ.ਯੂ.ਵੀ. ਨੂੰ 14 ਫਰਵਰੀ 2019 ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਸਮੇਂ ਹੀ ਕੰਪਨੀ ਇਸ ਦੀ ਕੀਮਤ ਦਾ ਐਲਾਨ ਵੀ ਕਰੇਗੀ।

ਨਵੀਂ ਐੱਸ.ਯੂ.ਵੀ. SsangYong Tivoli X100 ਪਲੈਟਫਾਰਮ ’ਤੇ ਆਧਾਰਿਤ ਹੈ। ਐਕਸ.ਯੂ.ਵੀ. 500 ਦੀ ਤਰ੍ਹਾਂ ਇਸ ਦੀ ਸਟਾਈਲਿੰਗ ਵੀ ਚੀਤਾ ਤੋਂ ਪ੍ਰੇਰਿਤ ਹੈ। ਇਸ ਦੇ ਫਰੰਟ ’ਚ ਬੂਮੇਰੰਗ ਸ਼ੇਪ ’ਚ ਵੱਡੀ ਐੱਲ.ਈ.ਡੀ. ਡੇਟਾਈਮ ਰਨਿੰਗ ਰੈਂਪਸ ਦਿੱਤੀਆਂ ਗਈਆਂ ਹਨ। ਨਵੀਂ ਐੱਸ.ਯੂ.ਵੀ. ’ਚ ਵੱਡੇ ਹੈੱਡਲੈਂਪ ਹਨ, ਜੋ ਫਾਗਲੈਂਪ ਨਾਲ ਕਨੈਕਟ ਹੁੰਦੇ ਹਨ। ਇਸ ਕੰਪੈਕਟ ਐੱਸ.ਯੂ.ਵੀ. ’ਤੇ ਬਲੈਕ ਕਲੈਡਿੰਗ ਅਤੇ ਸ਼ਾਰਟ ਓਵਰਹੈਂਗ ਹਨ। ਇਸ ਵਿਚ 17 ਇੰਚ ਡਾਇਮੰਡ-ਕੱਟ ਅਲੌਏ ਵ੍ਹੀਲਜ਼ ਦੇ ਨਾਲ ਕੁਝ ਬੋਲਡ ਕਰੈਕਟਰ ਲਾਈਨਸ ਦਿੱਤੀਆਂ ਗਈਆਂ ਹਨ।

ਰੀਅਰ ਲੁੱਕ ਅਤੇ ਫੀਚਰਜ਼
ਰੀਅਰ ਲੁੱਕ ਦੀ ਗੱਲ ਕਰੀਏ ਤਾਂ ਇਸ ਵਿਚ ਨਵੇਂ ਐੱਲ.ਈ.ਡੀ. ਟੇਲਲੈਂਪਸ, ਬ੍ਰੇਕ ਲਾਈਟਾਂ ਦੇ ਨਾਲ ਰੂਫ-ਮਾਊਂਟਿਡ ਸਪਾਈਲਰ ਅਤੇ ਸਿਲਵਰ ਸਕਿਡ ਪਲੇਟ ਦੇ ਨਾਲ ਰੀਅਰ ਬੰਪਰ ਦਿੱਤਾ ਗਿਆ ਹੈ। ਇਸ ਵਿਚ ਸਨਰੂਫ ਅਤੇ ਰੂਫ ਰੇਲਸ ਵੀ ਮਿਲਣਗੇ। ਨਵੀਂ ਐੱਸ.ਯੂ.ਵੀ. ’ਚ ਡਿਊਲ-ਜੋਨ ਕਲਾਈਮੇਟ ਕੰਟਰੋਲ, 7 ਏਅਰਬੈਗਸ, ਚਾਰ ਡਿਸਕ ਬ੍ਰੇਕ, ਰੀਅਰ ਪਾਰਕਿੰਗ ਕੈਮਰਾ ਅਤੇ ਸੈਂਸਰ ਸਮੇਤ ਕਈਸ਼ਾਨਦਾਰ ਫੀਚਰਜ਼ ਮਿਲਣਗੇ। ਕੰਪਨੀ ਦਾਅਵਾ ਹੈ ਕਿ ਨਵੀਂ ਐੱਸ.ਯੂ.ਵੀ. ਭਾਰਤੀ ਸੇਫਟੀ ਸਟੈਂਡਰਡ ਤੋਂ ਕਿਤੇ ਜ਼ਿਆਦਾ ਸੇਫਟੀ ਦੇਵੇਗੀ।

ਕੈਬਿਨ
ਐਕਸ.ਯੂ.ਵੀ. 300 ਦਾ ਕੈਬਿਨ ਵੀ ਕਾਫੀ ਹੱਦ ਤਕ ਐਕਸ.ਯੂ.ਵੀ. 500 ਤੋਂ ਪ੍ਰੇਰਿਤ ਹੈ। ਇੰਟੀਰੀਅਰ ਨੂੰ ਲਾਈਟ ਬੇਜ ਅਤੇ ਬਲੈਕ ਕਲਰ ’ਚ ਡਿਊਲ ਟੋਨ ਫਿਨਿਸ਼ ਦਿੱਤਾ ਗਿਆ ਹੈ। ਇਸ ਵਿਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਕ੍ਰੋਮ ਬੇਜ਼ਲਸ ਦੇ ਨਾਲ ਵੱਡੇ ਏਅਰ-ਕੋਨ ਵੈਂਟਸ ਅਤੇ ਮਾਊਂਟਿਡ ਕੰਟਰੋਲਸ ਦੇ ਨਾਲ ਨਵਾਂ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਕੈਬਿਨ ’ਚ ਲੈਦਰ ਫਿਨਿਸ਼ ਦੇਖਣ ਨੂੰ ਮਿਲੇਗਾ।

ਇੰਜਣ
ਐਕਸ.ਯੂ.ਵੀ. 300 ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ’ਚ ਉਪਲੱਬਧ ਹੋਵੇਗੀ। ਇਸ ਵਿਚ 1.5 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 120bhp ਦੀ ਪਾਵਰ ਦਿੰਦਾ ਹੈ। ਐੱਸ.ਯੂ.ਵੀ. ’ਚ ਨਵਾਂ 1.2 ਲੀਟਰ ਜੀ80 ਟਰਬੋਚਾਰਜਡ ਪੈਟਰੋਲ ਇੰਜਣ ਹੈ। ਇਸ ਵਿਚ 6 ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਮਿਲੇਗਾ।

Leave a Reply

Your email address will not be published. Required fields are marked *